ਸੁਲਤਾਨਪੁਰ ਲੋਧੀ,28 ਨਵੰਬਰ (ਚੌਧਰੀ ਸ਼ਰਨਜੀਤ ਸਿੰਘ ਤਖਤਰ) ਬਾਬਾ ਬੁੱਢਾ ਦਲ ਦੀ ਅਗਵਾਈ ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਚ ਹੋਲਾ ਮਹੱਲਾ ਕੱਢਿਆ ਗਿਆ। ਬਾਬਾ ਬਲਵੀਰ ਸਿੰਘ ਅਕਾਲੀ 97 ਕਰੋੜੀ ਨੇ ਦੱਸਿਆ ਕਿ ਮਹੱਲੇ ਦੀ ਰਿਵਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੀ ਅਤੇ ਗੁਰੂਆਂ ਦੀ ਲਾਡਲੀਆਂ ਨਿਹੰਗ ਸਿੰਘ ਫੌਜਾਂ ਹੁਣ ਤੱਕ ਮਹੱਤਵਪੂਰਨ ਦਿਹਾੜਿਆਂ ਤੇ ਗੁਰਪੁਰਾ ਤੇ ਮੁਹੱਲਾ ਕੱਢਦੀਆਂ ਆ ਰਹੀਆਂ ਹਨ

Previous Post Next Post