ਕਪੂਰਥਲਾ, 22 ਜਨਵਰੀ, (ਲਾਡੀ,ਦੀਪ ਚੌਧਰੀ,ਉ ਪੀ ਚੌਧਰੀ)ਸਿਵਲ ਹਸਪਤਾਲ ਕਪੂਰਥਲਾ ਵਿਖੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਡਿਜਿਟਲ ਐਕਸਰੇ ਮਸ਼ੀਨ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਲੋਂ ਡਿਜਿਟਲ ਐਕਸਰੇ ਮਸ਼ੀਨ ਦੀ ਮੰਗ ਕੀਤੀ ਗਈ ਸੀ ਜੋ ਰਾਜ ਸਭਾ ਮੈਂਬਰ ਵਲੋਂ ਐਮ.ਪੀ ਫੰਡ ਵਿਚੋਂ ਮੁਹੱਈਆ ਕਰਵਾ ਦਿੱਤੀ ਗਈ ਸੀ। ਅੱਜ ਸੰਤ ਸੀਚੇਵਾਲ ਵਲੋਂ ਇਸ ਮਸ਼ੀਨ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਹਰ ਵਰਗ ਲਈ ਦਸ ਲੱਖ ਤੱਕ ਦਾ ਮੁਫ਼ਤ ਇਲਾਜ ਦੇਣ ਦੇ ਮਨੋਰਥ ਨਾਲ ਇਹ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।ਇਸ ਸਕੀਮ ਦੇ ਸ਼ੁਰੂ ਹੋਣ ਨਾਲ ਹਰ ਵਰਗ ਦੇ ਲੋਕ ਇਸ ਦੇ ਲਾਭਪਾਤਰੀ ਬਣਨਗੇ।
ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਇਹ ਡਿਜਿਟਲ ਮਸ਼ੀਨ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮੌਕੇ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੀ ਹਰ ਸਿਹਤ ਸਕੀਮ ਨੂੰ ਜਨ ਜਨ ਤੱਕ ਪਹੁੰਚਣ ਵਿਚ ਕਿਸੇ ਤਰ੍ਹਾਂ ਦੀ ਕਮੀਂ ਨਹੀਂ ਛੱਡਣਗੇ। ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ,ਐਸ.ਡੀ.ਐਮ ਡਾ. ਇਰਵਿਨ ਕੌਰ ਵਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਗੁਲਦਸਤਾ ਭੇਟ ਕਰਦੇ ਹੋਏ ਨਿਘਾ ਸਵਾਗਤ ਕੀਤਾ ਗਿਆ।

Tags
ਕਪੂਰਥਲਾ