ਸੁਲਤਾਨਪੁਰ ਲੋਧੀ,22 ਜਨਵਰੀ. (ਲਾਡੀ ਦੀਪ ਚੌਧਰੀ )ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ: ਸੁਲਤਾਨਪੁਰ ਲੋਧੀ ਦੇ ਪੁਰਾਣੇ ਕਬੱਡੀ ਖਿਡਾਰੀਆਂ ਵੱਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ 22ਵੇਂ ਗੋਲਡ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਬਲਵਿੰਦਰ ਸਿੰਘ ਤੁੜ ਤੇ ਕੁਲਦੀਪ ਸਿੰਘ ਡਡਵਿੰਡੀ ਨੇ ਦੱਸਿਆ ਕਿ ਖੇਡਾਂ ਦਾ ਮਹਾਕੁੰਭ 25 ਜਨਵਰੀ ਦਿਨ ਐਤਵਾਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਉਨਾਂ ਦਸਿਆ ਕਿ ਇਸ ਮੌਕੇ ਓਪਨ ਕਬੱਡੀ, 75 ਕਿਲੋ ਭਾਰ ਵਰਗ ਤੇ ਵਾਲੀਬਾਲ ਦੇ ਮੈਚਾਂ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਵਿਚਕਾਰ ਹੋਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਕਰੀਬ ਇਕ ਲੱਖ ਰੁਪਏ ਮੁੱਲ ਦੇ ਲੱਕੀ ਡਰਾਅ ਕੱਢੇ ਜਾਣਗੇ। ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਸਟੇਡੀਅਮ ਦੇ ਨੇੜੇ ਗੁਰਦੁਆਰਾ ਸਰਹਾਲੀ ਸਾਹਿਬ ਵਿਖੇ ਚੱਲਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਅੰਤਰਪ੍ਰੀਤ ਸਿੰਘ ਖੁਰਦਾਂ ਯੂ ਐਸ ਏ ਅਤੇ ਮੇਜਰ ਸਿੰਘ ਯੂ ਕੇ ਵੱਲੋਂ ਕਬੱਡੀ ਕੋਚ ਨਿਰਮਲ ਸਿੰਘ ਹੁੰਦਲ ਦਾ ਬੁੱਲਟ ਮੋਟਰ ਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਸਕੱਤਰ ਬਲਦੇਵ ਸਿੰਘ ਟੀਟਾ, ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਬਲਵਿੰਦਰ ਸਿੰਘ ਤੁੜ, ਸਾਬਕਾ ਸਰਪੰਚ ਸੋਨੀ ਜਾਰਜਪੁਰ, ਮੀਤ ਪ੍ਰਧਾਨ ਅੰਗਰੇਜ ਸਿੰਘ ਢਿੱਲੋ, ਅਮਰੀਕ ਸਿੰਘ ਡਡਵਿੰਡੀ ਯੂ ਕੇ, ਹਰਜਿੰਦਰ ਸਿੰਘ ਡਡਵਿੰਡੀ, ਰਿੰਟਾ ਚੀਮਾ ਵੀ ਹਾਜ਼ਰ ਸਨ।
Tags
ਸੁਲਤਾਨ ਪੁਰ ਲੋਧੀ