ਸੁਲਤਾਨਪੁਰ ਲੋਧੀ , 14 ਫਰਵਰੀ ( ਲਾਡੀ,ਦੀਪ ਚੋਧਰੀ,ਉ.ਪੀ ਚੋਧਰੀ) ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਦੋ ਰੋਜਾ ਨਿਰੋਲ ਪੈਦਲ ਯਾਤਰਾ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਜੱਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਦੀ ਦੇਖ ਰੇਖ 'ਚ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਈ ।
ਅੱਜ ਸਵੇਰੇ 7.30 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਭਾਈ ਲਖਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਉਪਰੰਤ ਸੰਗਤਾਂ ਨਾਮ ਸਿਮਰਨ ਕਰਦੇ , ਗੁਰਬਾਣੀ ਦਾ ਜਾਪ ਕਰਦੇ ਤਲਵੰਡੀ ਪੁਲ ਚੌਕ ਤੋਂ ਵਾਇਆ ਸ਼ਾਲਾਪੁਰ ਬੇਟ, ਪਿੰਡ ਤਲਵੰਡੀ ਚੌਧਰੀਆਂ , ਮੰਗੂਪੁਰ, ਮੁੰਡੀ ਮੋੜ, ਸ਼੍ਰੀ ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਸ਼ਾਮ ਨੂੰ ਸ਼੍ਰੀ ਖਡੂਰ ਸਾਹਿਬ ਵਿਖੇ ਪੁੱਜੀ । ਜਿੱਥੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਉਪਰੰਤ ਰਾਤ ਨੂੰ ਪੈਦਲ ਯਾਤਰਾ ਪਿੰਡ ਨਾਗੋਕੇ ਨਗਰ ਦੇ ਲੋਕਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਲਈ ਕੀਤਾ ।
ਪੈਦਲ ਯਾਤਰਾ ਦੌਰਾਨ ਭਾਈ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਨੇ ਸੰਗਤਾਂ ਨਾਲ ਮਿਲ ਕੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਤੇ ਸੰਗਤਾਂ ਵੱਲੋਂ ਸਾਰੇ ਰਸਤੇ ਵਾਹਿਗੁਰੂ ਨਾਮ ਸਿਮਰਨ ਕੀਤਾ ।
ਪੈਦਲ ਯਾਤਰਾ ਵਿਚ ਸ਼ਾਮਲ 70 ਦੇ ਕਰੀਬ ਸ਼ਰਧਾਲੂਆਂ ਲਈ ਪਿੰਡ ਸਵਾਲ ਨੇੜੇ ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਤੇ ਐਮ.ਡੀ. ਮੈਡਮ ਨਵਦੀਪ ਕੌਰ ਢਿੱਲੋਂ ਦੀ ਅਗਵਾਈ ਹੇਠਾਂ ਚਾਹ ਪਕੌੜੇ ਤੇ ਮਿਠਿਆਈ ਦੇ ਲੰਗਰ ਲਗਾਏ ਗਏ ।
ਉਪਰੰਤ ਸਬ ਤਹਿਸੀਲ ਤਲਵੰਡੀ ਚੌਧਰੀਆਂ ਬਸ ਸਟੈਂਡ ਵਿਖੇ ਪੈਦਲ ਯਾਤਰਾ ਦਾ ਭਾਈ ਪਲਵਿੰਦਰ ਸਿੰਘ ਬਿੱਕਾ ਪ੍ਰਧਾਨ , ਸਰਵਣ ਸਿੰਘ ਬਾਵਾ , ਬਾਵਾ ਸਿੰਘ ,ਤਰਸੇਮ ਸਿੰਘ ਆਦਿ ਦੀ ਅਗਵਾਈ 'ਚ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਬਦਾਮਾਂ ਵਾਲਾ ਦੁੱਧ ਤੇ ਸਮੋਸੇ ਤੇ ਲੰਗਰ ਵਰਤਾਏ ਗਏ। ਇਸ ਸਮੇ ਉਨ੍ਹਾਂ ਦਾ ਗੁਰੂ ਨਾਨਕ ਸੇਵਕ ਜਥੇ ਵੱਲੋਂ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਤੇ ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ ਵੱਲੋਂ ਸਨਮਾਨ ਕੀਤਾ ਗਿਆ ਤੇ ਧੰਨਵਾਦ ਕੀਤਾ ਗਿਆ।
ਇਸੇ ਤਰ੍ਹਾਂ ਹੀ ਮੁੰਡੀ ਮੋੜ ਵਿਖੇ ਵੀ ਸਰਹਾਲੀ ਵਾਲੇ ਮਹਾਂਪੁਰਸ਼ਾਂ ਦੇ ਬਣੇ ਗੁਰਦੁਆਰਾ ਸਾਹਿਬ ਵਿਖੇ ਮਹਾਂਪੁਰਸ਼ਾਂ ਵੱਲੋਂ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ । ਇਸ ਸਮੇ ਬਾਬਾ ਵਿਰਸਾ ਸਿੰਘ , ਬਾਬਾ ਸੁਲੱਖਣ ਸਿੰਘ , ਬਾਬਾ ਮੇਜਰ ਸਿੰਘ ਨੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਨਿਭਾਈ ।
ਵੱਡੀ ਗਿਣਤੀ 'ਚ ਯਾਤਰਾ 'ਚ ਸ਼ਾਮਲ ਸ਼ਰਧਾਲੂਆਂ ਜਿੱਥੇ ਪਹਿਲੇ ਦਿਨ ਤੇ ਰਾਤ ਤੱਕ ਲਗਾਤਾਰ 45 ਕਿਲੋਮੀਟਰ ਦੇ ਕਰੀਬ ਸਫਰ ਪੈਦਲ ਚੱਲ ਕੇ ਗੁਰੂ ਜਸ਼ ਕਰਦਿਆਂ ਕੀਤਾ ਤੇ ਰਾਤ ਸਾਢੇ 8 ਵਜੇ ਪਿੰਡ ਨਾਗੋਕੇ ਦੇ ਗੁਰਦੁਆਰਾ ਸਾਹਿਬ ਪੁੱਜੇ, ਜਿੱਥੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ , ਗੁਰੂ ਕੇ ਲੰਗਰ ਲਗਾਏ ਤੇ ਚਾਹ ਮਿਠਿਆਈ ਵੀ ਛਕਾਏ। ਰਾਤ ਨੂੰ ਸਾਰੀ ਸੰਗਤਾਂ ਦੇ ਸੌਣ ਲਈ ਗਰਮ ਬਿਸਤਰੇ ਦਿੱਤੇ ਗਏ ।
ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਪਿੰਡ ਨਾਗੋਕੇ ਤੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਬੇਨਤੀ ਕਰਨ ਉਪਰੰਤ ਸਮੂਹ ਸੰਗਤਾਂ ਸਵੇਰੇ 4 ਵਜੇ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੀਆਂ । ਉਨ੍ਹਾਂ ਦੱਸਿਆ ਕਿ ਪਿੰਡ ਨਾਗੋਕੇ, ਤੱਖਤੂਚੱਕ, ਧਾਰੜ, ਜੰਡਿਆਲਾ ਗੁਰੂ ਦਬੁਰਜੀ, ਤਾਰਾ ਵਾਲਾ ਪੁੱਲ ਅੰਮ੍ਰਿਤਸਰ ਸਾਹਿਬ ਵਿਖੇ ਵੀ ਸੰਗਤਾਂ ਦਾ ਸਵਾਗਤ ਹੋਵੇਗਾ ਤੇ ਸ਼ਰਧਾਲੂਆਂ ਵੱਲੋਂ ਲੰਗਰ ਛਕਾਏ ਜਾਣਗੇ ।ਇਹ ਯਾਤਰਾ 15 ਫਰਵਰੀ ਦੀ ਰਾਤ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਸਮਾਪਤ ਹੋਵੇਗੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸੀ ਵਿਸ਼ੇਸ਼ ਬੱਸਾਂ ਰਾਹੀ ਇਸੇ ਰਾਤ ਨੂੰ ਹੀ ਹੋਵੇਗੀ।

Tags
ਸੁਲਤਾਨ ਪੁਰ ਲੋਧੀ