ਐਗਰੀ ਬਾਇਓਟੈਕ ਪ੍ਰਭਾਤਲਿਮਟਡ ਵੱਲੋਂ ਲਗਾਇਆ ਗਿਆ ਕੈਂਪਕਿਸਾਨਾਂ ਨੂੰ ਸਿਆਲੂ ਮੱਕੀ ਦੀ ਫਸਲ ਪ੍ਰਤੀ ਕੀਤਾ ਜਾਗਰੂਕ

ਸੁਲਤਾਨਪੁਰ ਲੋਧੀ,21ਜਨਵਰੀ,(ਲਾਡੀ,ਦੀਪ ਚੌਧਰੀ,ਉ.ਪੀ ਚੌਧਰੀ )ਕਿਸਾਨਾਂ ਨੂੰ ਸਿਆਲੂ ਮੱਕੀ ਦੀ ਫਸਲ ਪ੍ਰਤੀ ਜਾਗਰੂਕ ਕਰਨ ਲਈ ਪ੍ਰਭਾਤ ਐਗਰੀ ਬਾਇਓਟੈਕ ਲਿਮਿਟਡ, ਪ੍ਰਭਾਤ ਸੀਡਜ਼ ਹੈਦਰਾਬਾਦ ਵੱਲੋਂ ਗੁਰੂ ਅਮਰਦਾਸ ਸੀਡ ਸਟੋਰ ਸੁਲਤਾਨਪੁਰ ਲੋਧੀ ਵਾਲਿਆਂ ਦੀ ਅਗਵਾਈ ਹੇਠ ਸਥਾਨਕ ਸਫਰੀ ਪੈਲਸ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੰਪਨੀ ਦੇ ਰੀਜਨਲ ਮੈਨੇਜਰ ਜਸਪਾਲ ਸਿੰਘ ਨੇ ਲੋਕਾਂ ਨੂੰ ਸਿਆਲੂ ਮੱਕੀ ਗਜਨੀ 2299 ਅਤੇ ਨਵਾਬ ਕਿਸਮ ਬੀਜਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਇਸ ਕਿਸਮ ਦੇ ਨਤੀਜੇ ਬਹੁਤ ਵਧੀਆ ਹਨ ਕਿਉਂਕਿ ਮੱਕੀ ਦੀ ਇਹ ਕਿਸਮ ਸਭ ਤੋਂ ਵਧੀਆ ਅਤੇ ਵੱਧ ਉਤਪਾਦਨ ਦੇਣ ਵਾਲੀ ਹੈ। ਉਨਾਂ ਕਿਸਾਨਾਂ ਨੂੰ ਐਗਰੋਨੋਮੀ ਪ੍ਰੈਕਟਿਸ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਟੀ ਐਮ ਹਰਵਿੰਦਰ ਸਿੰਘ ਨੇ ਸਿਆਲੂ ਮੱਕੀ ਦੀ ਬਿਜਾਈ ਉਪਰੰਤ ਸਮੇਂ ਸਮੇਂ ਪਾਣੀ ਲਗਾਉਣ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਮੱਕੀ ਦੇ ਪੌਦੇ ਦੀ ਸਹੀ ਸੰਖਿਆ ਅਤੇ ਲੋੜੀਂਦੀ ਖਾਦ ਬਾਰੇ ਵੀ ਵਿਸਥਾਰ ਨਾਲ ਦੱਸਿਆ। ਕੰਪਨੀਆਂ ਅਧਿਕਾਰੀਆਂ ਨੇ ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਆਪਣੇ ਸਵਾਗਤੀ ਭਾਸ਼ਣ ਵਿੱਚ ਗੁਰੂ ਅਮਰਦਾਸ ਸੀਡ ਸਟੋਰ ਦੇ ਮਾਲਕ ਰਵਿੰਦਰ ਸਿੰਘ ਲਾਡੀ ਨੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣਾ ਹੀ ਉਹਨਾਂ ਦਾ ਮੁੱਖ ਮੰਤਬ ਹੈ। ਉਹਨਾਂ ਕਿਹਾ ਕਿ ਉਨਾਂ ਵਲੋਂ ਗ੍ਰਾਹਕਾਂ ਨੂੰ ਘੱਟ ਰੇਟਾਂ ਤੇ ਉੱਚ ਕੁਆਲਟੀ ਦਾ ਬੀਜ ਮੁਹਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਮੱਛਰੇਟ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਜਗਰੂਪ ਸਿੰਘ, ਰਵਿੰਦਰ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਭਗਵਾਨ ਸਿੰਘ, ਅਜੀਤ ਸਿੰਘ, ਆਦਿ ਵੀ ਹਾਜ਼ਰ ਸਨ।

Post a Comment

Previous Post Next Post