ਸੁਲਤਾਨਪੁਰ ਲੋਧੀ, 25 ਜਨਵਰੀ [ਲਾਡੀ,ਦੀਪ ਚੌਧਰੀ,ਉਪੀ ਚੌਧਰੀ)
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ: ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੰਟਰਨੈਸ਼ਨਲ ਕਬੱਡੀ ਖਿਡਾਰੀ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਕਰਵਾਇਆ 22ਵਾਂ ਕਬੱਡੀ ਟੂਰਨਾਮੈਂਟ ਯਾਦਗਾਰੀ ਯਾਦਾਂ ਛੱਡਦਿਆਂ ਧੂਮ ਧੜੱਕੇ ਨਾਲ ਸੰਪਨ ਹੋਇਆ। ਕਬੱਡੀ ਕੱਪ ਦੀ ਅਰੰਭਤਾ ਅਰਦਾਸ ਕਰਨ ਮਗਰੋਂ ਪ੍ਰਧਾਨ ਬਲਕਾਰ ਸਿੰਘ ਤੇ ਗਿਆਨੀ ਜਰਨੈਲ ਸਿੰਘ ਨੇ ਕਰਵਾਈ। ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਪ੍ਰਧਾਨ ਬਲਕਾਰ ਸਿੰਘ ਨੇ ਟੂਰਨਾਮੈਂਟ ਕਮੇਟੀ, ਸਮੂਹ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਵਧੀਆ ਉਪਰਾਲਾ ਹੈ। ਉਨਾਂ ਕਿਹਾ ਕਿ ਖੇਡਾਂ ਨਾਲ ਪਿਆਰ ਵਧਾਇਆ ਜਾਵੇ ਤਾਂ ਜੋ ਸਾਡੇ ਬੱਚੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨ ਅਤੇ ਤਰੱਕੀਆਂ ਕਰਨ। ਕਬੱਡੀ ਟੂਰਨਾਮੈਂਟ ਵਿੱਚ ਸੂਬੇ ਦੀਆਂ 4 ਨਾਮਵਰ ਕਬੱਡੀ ਕਲੱਬ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪਹਿਲੇ ਨੰਬਰ ਤੇ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਧਰਮ ਸਿੰਘ ਖਿੰਡਾ ਮੇਰੀਪੂਰ ਯੂ ਐਸ ਏ ਅਤੇ ਬਲਵੀਰ ਸਿੰਘ ਥਿੰਦ ਡੇਰਾ ਨੰਦ ਸਿੰਘ ਯੂ ਐਸ ਏ ਵੱਲੋਂ ਦਿੱਤੇ ਗਏ 2 ਲੱਖ ਰੁਪਏ ਵਿੱਚੋਂ ਅਤੇ ਉਪ ਜੇਤੂ ਟੀਮ ਨੂੰ ਹਰਨੇਕ ਸਿੰਘ ਨੇਕਾ ਯੂ ਕੇ ਮੈਰੀਪੁਰ ਵੱਲੋਂ ਇਕ ਲੱਖ ਰੁਪਏ ਨਕਦ ਇਨਾਮ ਤੇ ਟਰਾਫੀ ਦਿੱਤੀ ਗਈ। ਇਸ ਮੌਕੇ ਬੈਸਟ ਰੇਡਰ ਨੂੰ ਹਰਕਮਲ ਸਿੰਘ ਕਨੇਡਾ ਵੱਲੋਂ 21 ਹਜਾਰ ਰੁਪਏ ਅਤੇ ਬੈਸਟ ਜਾਫੀ ਨੂੰ 21ਹਜਾਰ ਰੁਪਏ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫਤੋਵਾਲ ਵੱਲੋਂ ਦਿੱਤੇ ਗਏ। ਕਬੱਡੀ ਦੇ ਫਾਈਨਲ ਮੈਚ ਵਿੱਚ ਅਕਾਲ ਕਬੱਡੀ ਕਲੱਬ ਸੈਦੋਵਾਲ ਦੀ ਟੀਮ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਦੀ ਟੀਮ ਨੂੰ 36 : 34.5 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਬੈਸਟ ਧਾਵੀ ਦਾ ਇਨਾਮ ਰਾਂਝਾ ਗੁਜਰ ਅਤੇ ਬੈਸਟ ਜਾਫੀ ਦਾ ਇਨਾਮ ਕਾਕਾ ਸ਼ਕਰ ਪੁਰ ਨੂੰ ਹਰਕਮਲ ਸਿੰਘ ਕੈਨੇਡਾ ਅਤੇ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫਤੋਵਾਲ ਵੱਲੋਂ 21- 21 ਹਜਾਰ ਰੁਪਏ ਦਿੱਤਾ ਗਿਆ। ਪਿੰਡ ਪੱਧਰ ਦੀ ਕਬੱਡੀ ਵਿੱਚ ਤਾਸ਼ਪੁਰ ਦੀ ਟੀਮ ਨੇ ਤੋਤਾ ਸਿੰਘ ਵਾਲਾ ਦੀ ਟੀਮ ਨੂੰ 37.5 :10 ਦੇ ਫਰਕ ਨਾਲ ਹਰਾਇਆ। ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਅਤੇ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਸਫਰੀ ਪਾਸੋਂ ਇਨਾਮ ਹਾਸਿਲ ਕੀਤਾ। ਇਸ ਮੌਕੇ ਵਾਲੀਬਾਲ ਦੇ ਮੈਚ ਵੀ ਕਰਵਾਏ ਗਏ। ਟੂਰਨਾਮੈਂਟ ਦੌਰਾਨ ਡੀ ਐਸ ਪੀ ਹਰ ਗੁਰਦੇਵ ਸਿੰਘ ਅਤੇ ਐਸ ਐਚ ਓ ਹਰਿੰਦਰ ਸਿੰਘ ਵੀ ਪੁੱਜੇ ਜਿਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ ਜਿਸ ਵਿੱਚ 5 ਐਲ ਸੀ ਡੀ 32 ਇੰਚ, 5 ਸਾਈਕਲ ਅਤੇ 5 ਐਂਡਰਾਇਡ ਮੋਬਾਈਲ ਸ਼ਾਮਲ ਸਨ। ਕਬੱਡੀ ਕੱਪ ਦੇ ਮੈਚਾਂ ਵਿੱਚ ਰੈਫਰੀ ਦੀ ਭੂਮਿਕਾ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਕਬੱਡੀ ਕੋਚ ਤਰਲੋਕ ਸਿੰਘ ਮੱਲੀ, ਨਿਰਮਲ ਸਿੰਘ ਹੁੰਦਲ, ਰਣਜੀਤ ਸਿੰਘ ਸੈਦਪੁਰ, ਸਤਨਾਮ ਨਾਮੀ ਡਡਵਿੰਡੀ ਆਦਿ ਨੇ ਬਾਖੂਬੀ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਬਲਦੇਵ ਸਿੰਘ ਟੀਟਾ, ਇੰਟਰਨੈਸ਼ਨਲ ਕਮੈਂਟਰ ਸ਼ਰਨਾ ਮੰਗੂਪੁਰੀਆ ਤੇ ਸੋਢੀ ਟਿੱਬਾ ਨੇ ਅਦਾ ਕੀਤੀ। ਇਸ ਮੌਕੇ ਪ੍ਰਧਾਨ ਬਲਕਾਰ ਸਿੰਘ, ਗਿਆਨੀ ਜਰਨੈਲ ਸਿੰਘ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਡਡਵਿੰਡੀ, ਸੰਤੋਖ ਸਿੰਘ ਸਫ਼ਰੀ ਯੂ ਕੇ, ਪਰਵਿੰਦਰ ਸਿੰਘ ਪੱਪਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਤੁੜ ਤਲਵੰਡੀ, ਬਲਜੀਤ ਸਿੰਘ ਬੱਲੀ, ਅੰਗਰੇਜ਼ ਸਿੰਘ ਢਿੱਲੋ, ਪ੍ਰਮੋਦ ਸ਼ਾਹ ਪੱਪੂ, ਬਲਦੇਵ ਸਿੰਘ ਟੀਟਾ, ਨਿਰਮਲ ਸਿੰਘ ਹੁੰਦਲ, ਰਾਜ ਬਹਾਦਰ ਸਿੰਘ ਡਡਵਿੰਡੀ, ਲਾਡੀ ਖਿੰਡਾ, ਸੁਖਵਿੰਦਰ ਸਿੰਘ ਘਿਨਾ ਡਡਵਿੰਡੀ, ਕਮਲਜੀਤ ਸਿੰਘ ਬੱਬੂ, ਰੇਸ਼ਮ ਸਿੰਘ ਰੌਣਕੀ, ਅਮਰੀਕ ਸਿੰਘ ਯੂ ਐਸ ਏ ਡਡਵਿੰਡੀ, ਰਣਜੀਤ ਸਿੰਘ ਰਾਣਾ ਡਡਵਿੰਡੀ, ਰਣਜੀਤ ਸਿੰਘ ਨੰਡਾ, ਰਜਿੰਦਰ ਸਿੰਘ ਜੈਨਪੁਰ, ਬਲਦੇਵ ਸਿੰਘ ਮੰਗਾ ਫਤੋਵਾਲ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਆਦਿ ਵੀ ਹਾਜ਼ਰ ਸਨ।

Tags
ਸੁਲਤਾਨ ਪੁਰ ਲੋਧੀ