ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਨੇ ਸੰਭਾਵਿਤ ਹੜਾ ਤੋਂ ਬਚਾਓ ਸਬੰਧੀ ਮੰਡ ਇਲਾਕੇ ਦੇ ਸੰਵੇਦਨਸ਼ੀਲ ਖੇਤਰਾਂ ਦਾ ਕੀਤਾ ਦੌਰਾ

ਸੁਲਤਾਨਪੁਰ ਲੋਧੀ,1 ਮਈ ,(ਲਾਡੀ, ਦੀਪ ਚੋਧਰੀ,ਉਪੀ ਚੋਧਰੀ)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ  ਦੀ ਅਗਵਾਈ ਹੇਠ ਮੰਡ ਇਲਾਕੇ ਵਿੱਚ ਸੰਭਾਵਿਤ ਹੜਾ ਦੌਰਾਨ ਪਹਿਲਾਂ ਤੋਂ ਬਚਾਓ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਵਿਸ਼ੇਸ਼ ਬੈਠਕ ਕੀਤੀ ਗਈ।
ਇਸ ,ਮੌਕੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵਿਤ ਹੜ੍ਹਾਂ ਤੋਂ ਬਚਾਓ ਸਬੰਧੀ ਪਹਿਲਾਂ ਤੋਂ ਪੁਖਤਾ ਇੰਤਜ਼ਾਮ ਕੀਤੇ ਜਾਣ। ਪਹਿਲਾਂ ਤੋਂ ਹੀ ਜਮੀਨੀ ਪੱਧਰ ਤੇ ਅਧਿਕਾਰੀ ਸਾਹਿਬਾਨ ਸੰਭਾਵਿਤ ਹੜਾਂ ਵਾਲੇ ਸਥਾਨਾਂ ਤੇ ਜਾ ਕੇ ਮੁਢਲੀ ਤਿਆਰੀਆਂ ਕਰਕੇ ਰੂਪ ਰੇਖਾ ਬਣਾ ਲੈਣ ਕਿ ਜੇਕਰ ਹੜਾ ਵਰਗੀ ਕੋਈ ਸਥਿਤੀ ਬਣਦੀ ਹੈ ਤਾਂ ਕਿਵੇਂ ਯੋਜਨਾ ਅਨੁਸਾਰ ਤਰੀਕੇ ਦੇ ਨਾਲ ਬਚਾਓ ਸਬੰਧੀ ਕਾਰਜ ਕੀਤੇ ਜਾਣਗੇ।
ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜਿਲ੍ਹੇ ਦੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਦਾ ਦੌਰਾ ਕਰਕੇ ਸੰਵੇਦਨਸ਼ੀਲ ਖੇਤਰਾਂ ਦਾ ਵੀ ਜਾਇਜਾ ਲਿਆ । ਉਨ੍ਹਾਂ ਨੇ ਪੱਥਰ ਲਗਾ ਕੇ ਮਜਬੂਤ ਕੀਤੇ ਜਾ ਰਹੇ ਐਡਵਾਂਸ ਬੰਨ੍ਹ ਦੇ ਸੰਵੇਦਨਸ਼ੀਲ ਹਿੱਸੇ ਦਾ ਵੀ ਜਾਇਜਾ ਲਿਆ। ਇੱਥੋਂ ਆਹਲੀ ਖੁਰਦ ਦੇ ਰਕਬੇ ਵਿੱਚ ਪਿਛਲੇ ਸਾਲ  ਅਗਸਤ ਵਿੱਚ ਬੰਨ੍ਹ ਟੁੱਟਣ ਨਾਲ ਵੱਡੇ ਪੱਧਰ ‘ਤੇ ਝੋਨੇ ਦੀ ਪੱਕੀ ਫ਼ਸਲ ਤਬਾਹ ਹੋ ਗਈ ਸੀ। ਉਹਨਾਂ ਨੇ ਅਧਿਕਾਰੀ ਸਾਹਿਬਾਨਾਂ ਨੂੰ ਲਗਾਤਾਰ ਇਸ ਖੇਤਰ ਦਾ ਸਮੇਂ ਸਮੇਂ ਤੇ ਜਾਇਜਾ ਲੈਣ ਸਬੰਧੀ ਨਿਰਦੇਸ਼ ਦਿੱਤੇ। 

Post a Comment

Previous Post Next Post