ਸੁਲਤਾਨਪੁਰ ਲੋਧੀ 25 ਅਗਸਤ ਲਾਡੀ, (ਦੀਪ ਚੌਧਰੀ,ਉਪੀ ਚੌਧਰੀ)
ਦੀ ਵਰਕਿੰਗ ਜਨਲਿਸਟ ਐਸੋਸੀਏਸ਼ਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ) ਦੀ ਹੋਈ ਪ੍ਰਧਾਨਗੀ ਚੋਣ ਦੌਰਾਨ ਪੱਤਰਕਾਰ ਭਾਈਚਾਰੇ ਨੇ ਏਕਤਾ ਅਤੇ ਆਪਸੀ ਸਹਿਮਤੀ ਦੀ ਮਿਸਾਲ ਕਾਇਮ ਕਰਦਿਆਂ ਸੀਨੀਅਰ ਪਤੱਰਕਾਰ ਦੀਪਕ ਧੀਰ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ।
ਪ੍ਰਧਾਨ ਦੇ ਅਹੁਦੇ ਲਈ ਦੀਪਕ ਧੀਰ, ਸਤਪਾਲ ਕਾਲਾ, ਬਲਵੀਰ ਸਿੰਘ ਧੰਜੂ, ਬਲਵਿੰਦਰ ਸਿੰਘ ਧਾਲੀਵਾਲ, ਲਖਵੀਰ ਸਿੰਘ ਲੱਖੀ, ਅਸ਼ਵਨੀ ਜੋਸ਼ੀ ਅਤੇ ਲਕਸ਼ਮੀ ਨੰਦਨ ਸਮੇਤ ਕੁੱਲ 7 ਉਮੀਦਵਾਰ ਮੈਦਾਨ ਵਿੱਚ ਸਨ। ਚੋਣ ਪ੍ਰਕਿਰਿਆ ਦੌਰਾਨ ਸਾਰੇ ਉਮੀਦਵਾਰਾਂ ਨੇ ਆਪਸੀ ਸਹਿਮਤੀ, ਭਾਈਚਾਰਕ ਏਕਤਾ ਅਤੇ ਐਸੋਸੀਏਸ਼ਨ ਦੇ ਵਡੇਰੇ ਹਿੱਤਾਂ ਨੂੰ ਤਰਜੀਹ ਦਿੰਦਿਆਂ ਦੀਪਕ ਧੀਰ ਦੇ ਨਾਮ ’ਤੇ ਸਹਿਮਤੀ ਪ੍ਰਗਟਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਨਵੇਂ-ਚੁਣੇ ਪ੍ਰਧਾਨ ਦੀਪਕ ਧੀਰ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਪੱਤਰਕਾਰ ਸਾਥੀਆਂ ਵੱਲੋਂ ਦਿੱਤਾ ਗਿਆ ਵੱਡਾ ਭਰੋਸਾ, ਸਨਮਾਨ ਅਤੇ ਜ਼ਿੰਮੇਵਾਰੀ ਹੈ। ਉਹ ਇਸ ਭਰੋਸੇ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ “ਪੱਤਰਕਾਰ ਭਾਈਚਾਰੇ ਦੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਪ੍ਰੈੱਸ ਕਲੱਬ ਕਿਸੇ ਇੱਕ ਵਿਅਕਤੀ ਜਾਂ ਧੜੇ ਦੀ ਸੰਸਥਾ ਨਾ ਬਣੇ, ਸਗੋਂ ਹਰ ਪੱਤਰਕਾਰ ਲਈ ਇੱਕ ਸਾਂਝਾ, ਮਜ਼ਬੂਤ ਅਤੇ ਭਰੋਸੇਮੰਦ ਮੰਚ ਬਣੇ। ਹਰ ਪੱਤਰਕਾਰ ਦੀ ਆਵਾਜ਼ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ ਅਤੇ ਸਾਥੀ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ।”
ਦੀਪਕ ਧੀਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪੱਤਰਕਾਰਾਂ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਸਮੇਂ-ਸਮੇਂ ’ਤੇ ਮੀਟਿੰਗਾਂ, ਵਿਚਾਰ-ਵਟਾਂਦਰੇ ਅਤੇ ਹੋਰ ਉਸਾਰੂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਦੀਪਕ ਧੀਰ ਨੇ ਪ੍ਰਧਾਨਗੀ ਦੀ ਚੋਣ ਦੌਰਾਨ ਉਨ੍ਹਾਂ ਦੇ ਨਾਮ ’ਤੇ ਸਹਿਮਤੀ ਦੇਣ ਵਾਲੇ ਸਾਰੇ ਉਮੀਦਵਾਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ, ਸਗੋਂ ਸਮੂਹ ਪੱਤਰਕਾਰ ਭਾਈਚਾਰੇ ਦੀ ਜਿੱਤ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੇਂ ਚੁਣੇ ਗਏ ਪ੍ਰਧਾਨ ਦੀਪਕ ਧੀਰ ਨੂੰ ਸਮੂਹ ਪੱਤਰਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ।ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਢੀ, ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖੀ, ਤਿਲਕਰਾਜ ਜੋਸ਼ੀ, ਨਰਿੰਦਰ ਸਿੰਘ ਸੋਨੀਆ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਲਕਸ਼ਮੀ ਨੰਦਨ, ਬਲਵੀਰ ਸਿੰਘ ਧੰਜੂ, ਸਤਪਾਲ ਕਾਲਾ, ਵਰੁਣ ਸ਼ਰਮਾ,ਬਲਵਿੰਦਰ ਸਿੰਘ ਲਾਡੀ, ਨਰੇਸ਼ ਹੈਪੀ, ਦੇਸ਼ ਰਾਜ, ਬਲਵਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਨੂਰੋਵਾਲ , ਅਸ਼ਵਨੀ ਜੋਸ਼ੀ, ਰਣਜੀਤ ਸਿੰਘ ਚੰਦੀ, ਰਕੇਸ਼ ਕੁਮਾਰ, ਚਰਨਜੀਤ ਸਿੰਘ ਢਿੱਲੋਂ, ਜਗਜੀਤ ਸਿੰਘ ਧੰਜੂ,ਸਿਮਰਨਜੀਤ ਸਿੰਘ, ਦਿਲਬਾਗ ਸਿੰਘ, ਜਸਦੇਵ ਸਿੰਘ ਝੰਡ, ਜਗਮੋਹਨ ਸਿੰਘ ਥਿੰਦ, ਪ੍ਰਦੀਪ ਸਿੰਘ,ਕੰਵਲਪ੍ਰੀਤ ਸਿੰਘ, ਕੁਲਵਿੰਦਰ ਸਿੰਘ ਲਾਡੀ, ਅਰਵਿੰਦ ਪਾਠਕ, ਪਰਮਜੀਤ ਸਿੰਘ, ਤਰਸੇਮ ਸਿੰਘ ਥਿੰਦ, ਜਤਿੰਦਰ ਸੇਠੀ, ਦੀਪਕ ਸ਼ਰਮਾ, ਲਵਪ੍ਰੀਤ ਸਿੰਘ ਖਿੰਡਾ, ਕੁਲਬੀਰ ਸਿੰਘ ਮਿੰਟੂ, ਪਵਨ ਕੁਮਾਰ ਹਨੀ, ਗੁਰਪਿੰਦਰ ਪਾਲ ਸਿੰਘ ਕੰਡਾ, ਗੁਰਪ੍ਰੀਤ ਸਿੰਘ ਢੋਟ, ਰਵੀ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜੂਦ ਸੀ।

Tags
ਸੁਲਤਾਨ ਪੁਰ ਲੋਧੀ