ਭਾਗੋਬੁਢਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ, ਕਾਰ ਦੀ ਭੰਨਤੋੜ

ਭਾਗੋਬੁਢਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ, ਕਾਰ ਦੀ ਭੰਨਤੋੜ
ਸੁਲਤਾਨ ਪੁਰ ਲੋਧੀ ,22 ਅਗਸਤ,,(ਲਾਡੀ ,ਦੀਪ ਚੌਧਰੀ, ਉਪੀ ਚੌਧਰੀ)
ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਬੁਢਾ ਵਿਖੇ ਕਥਿਤ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਮਾਲਕ ਅਨੁਸਾਰ ਬੀਤੀ ਰਾਤ ਕਰੀਬ 10:30 ਵਜੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ERTIGA ਕਾਰ ਨੰਬਰ PB10D3299 ਦੀ ਭੰਨਤੋੜ ਕੀਤੀ ਗਈ।
ਕਾਰ ਡਰਿਵਰ ਨੇ ਦੱਸਿਆ ਕਿ ਰਾਤ ਸਮੇਂ ਕੁਝ ਵਿਅਕਤੀਆਂ ਵੱਲੋਂ ਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਖ਼ਰਾਬ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਕਾਰ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਕਾਰ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਅਕਾਲੀ ਦਲ ਬਾਦਲ ਦੇ ਦੁਆਬਾ ਜੋਨ ਐਸ ਸੀ ਸੈਲ ਪਰਧਾਨ  ਜਥੇਦਾਰ ਕੁਲਦੀਪ ਸਿੰਘ ਬੂਲੇ ਆਦਮੀ ਪਾਰਟੀ ਤੇ ਵਾਰਦੇ ਹੋਏ ਕਿਹਾ  ਪੰਜਾਬ ਚ ਕਾਨੂੰਨ ਦੀਆ ਸ਼ਾਰੇਆਮ ਧਾਜਿਆ ਉੜੀਆ ਜਾ ਰਹਿਆ ਹਨ।  ਪੰਜਾਬ ਚ ਅਮਨ ਕਾਨੂੰਨ ਦੀ ਹਾਲਤ ਬਹੁਤ ਹੀ ਤਰਸ਼ ਯੋਗ ਹੈ।

Post a Comment

Previous Post Next Post