ਸੁਲਤਾਨਪੁਰ ਲੋਧੀ 1 ਮਈ,(ਲਾਡੀ ਦੀਪ ਚੋਧਰੀ,ਉਪੀ ਚੋਧਰੀ)
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਮੁਲਾਜ਼ਮ, ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੋਮਾਂਤਰੀ ਮਈ ਦਿਵਸ ਚੌਂਕ ਚੇਲਿਆਂ ਵਿਖੇ ਮਨਾਇਆ ਗਿਆ। ਮਈ ਦਿਵਸ ਅਰਥਾਤ ਮਜ਼ਦੂਰ ਦਿਵਸ ਤੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਤੇ ਮਜ਼ਦੂਰ ਦਿਵਸ ਨੂੰ ਸਲਾਮ ਕੀਤਾ ।ਸਮਾਗਮ ਦੀ ਸ਼ੁਰੂਆਤ ਝੰਡਾ ਚੜਾਉਣ ਦੀ ਰਸਮ ਕਿਸਾਨ ਆਗੂ ਬਚਨ ਸਿੰਘ ਛੰਨਾ ਸ਼ੇਰ ਸਿੰਘ ਵੱਲੋਂ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਹਰੇਕ ਸਾਲ 1 ਮਈ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲੇਬਰ ਡੇ ਅਰਥਾਤ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਨੂੰ ਹਰ ਸਾਲ ਮਨਾਉਣ ਦੇ ਲਈ ਇੱਕ ਥੀਮ ਰੱਖਿਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮਕਸਦ ਮਜ਼ਦੂਰਾਂ ਦੇ ਅਧਿਕਾਰਾਂ, ਉਨਾਂ ਦੀ ਮਿਹਨਤ, ਸੰਘਰਸ਼ ਨੂੰ ਸਨਮਾਨ ਦੇਣਾ ਹੈ । ਉਹਨਾਂ ਮੰਗ ਕੀਤੀ ਕਿ ਚਾਰ ਲੇਬਰ ਕੋਡ ਤੁਰੰਤ ਰੱਦ ਕੀਤੇ ਜਾਣ , ਮਨਰੇਗਾ ਨੂੰ ਬਹਾਲ ਕੀਤਾ ਜਾਵੇ, ਆਸ਼ਾ ਵਰਕਰ ਮਿਡ ਡੇ ਮੀਲ ਠੇਕਾ ਮੁਲਾਜ਼ਮ ਸਾਰੇ ਪੱਕੇ ਕੀਤੇ ਜਾਣ, ਦੇਸ਼ ਭਰ ਵਿੱਚ ਠੇਕਾ ਸਿਸਟਮ ਬੰਦ ਕੀਤਾ ਜਾਵੇ ਅਤੇ ਪੱਕੀ ਭਰਤੀ ਕੀਤੀ ਜਾਵੇ, ਮਿਹਨਤ ਦਾ ਸਨਮਾਨ ਮਿਹਨਤ ਦਾ ਅਧਿਕਾਰ ਦਿੱਤਾ ਜਾਵੇ।
ਪੇਂਡੂ ਮਜ਼ਦੂਰ ਕਿਸਾਨ ਤੇ ਕਿਰਤੀ ਯੂਨੀਅਨ ਦੇ ਪ੍ਰਮੁੱਖ ਨਿਰਮਲ ਸਿੰਘ ਸ਼ੇਰਪੁਰ ਸੱਦਾ ਨੇ ਕਿਹਾ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਜ਼ਦੂਰਾਂ ਦੇ ਸੰਘਰਸ਼ ,ਬਲੀਦਾਨ ਤੇ ਰਾਸ਼ਟਰ ਨਿਰਮਾਣ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਦਿਨ ਹੈ।ਇਸ ਮੌਕੇ ਕਾਮਰੇਡ ਬਲਦੇਵ ਸਿੰਘ ਸੂਬਾ ਆਗੂ ਨੇ ਮਜ਼ਦੂਰ ਦਿਵਸ ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਦਿਨ ਕੰਮ ਦੇ 8 ਘੰਟੇ ਪੱਕਾ ਕਰਨ ਦੇ ਇਤਿਹਾਸਿਕ ਅੰਦੋਲਨ ਦੀ ਯਾਦ ਦਿਵਾਉਂਦਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ ਨੇ ਸੂਬੇ ਦੇ ਮਜ਼ਦੂਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸੂਬਾ ਸਰਕਾਰ ਤੇ ਉਹਨਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਉਹਨਾਂ ਨੇ ਮੀਡੀਆ ਰਾਹੀਂ ਮਜ਼ਦੂਰਾਂ ਦੀ ਆਮਦਨ ਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਅਤੇ ਵੱਡੇ ਪੱਧਰ ਤੇ ਬਦਲਾਅ ਦੀ ਜਰੂਰਤ ਦੱਸਿਆ। ਸਮਾਗਮ ਨੂੰ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕਾਮਰੇਡ ਬਲਦੇਵ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭੈਣੀ, ਫੌਜਾ ਸਿੰਘ ਸਾਬਕਾ ਸਰਪੰਚ ਖਿਜਰਪੁਰ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਸੁਖਦੇਵ ਸਿੰਘ ਪੀਐਸਪੀਸੀਐਲ, ਬੂਟਾ ਸਿੰਘ, ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆ, ਰਾਜਕੁਮਾਰ ਰਾਜਨ, ਰਜੇਸ਼ ਕੁਮਾਰ, ਸਰਜੀਤ ਕੁਮਾਰ ,ਚਰਨਜੀਤ ਸਿੰਘ ਮਸੀਤਾਂ, ਹਰਜੀਤ ਸਿੰਘ ,ਦਇਆ ਸਿੰਘ, ਤਬਾਰਕ ਸਿੰਘ ,ਮਾਸਟਰ ਪਿਆਰਾ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਸੰਧੂ ,ਹਰਬੰਸ ਸਿੰਘ ਚੱਕ ਕੋਟਲਾ, ਸੁਖਵਿੰਦਰ ਸਿੰਘ ਚੱਕ ਕੋਟਲਾ, ਫੌਜਾ ਸਿੰਘ ਸਾਬਕਾ ਸਰਪੰਚ, ਪ੍ਰਤਾਪ ਸਿੰਘ ਮੋਮੀ ਸਾਬਕਾ ਐਸਡੀਓ, ਰਸ਼ਪਾਲ ਸਿੰਘ ਕਿਰਤੀ ਕਿਸਾਨ ਯੂਨੀਅਨ, ਕੁਲਦੀਪ ਕੌਰ ਪੇਂਡੂ ਮਜ਼ਦੂਰ ਯੂਨੀਅਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜਰ ਸਨ।

Tags
ਸਸ਼ੁਲਤਾਨਪੁਰ ਲੋਧੀ