ਪੰਜਾਬ ਸਰਕਾਰ ਵੱਲੋਂ ਜਨਗਣਨਾ 2026 ਸਬੰਧੀ ਜ਼ਾਰੀ ਕੀਤੇ ਆਨ ਲਾਈਨ ਪ੍ਰੋਫਾਰਮੇ 'ਚ ਜ਼ਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ ਦਰਜ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀਜਾਵੇ ,ਨਿਰਮਲ ਸਿੰਘ ਸੱਧਾ

ਸੁਲਤਾਨਪੁਰ ਲੋਧੀ, 5 ਮਈ ( ਲਾਡੀ,ਦੀਪ ਚੌਧਰੀ,ਉਪੀ ਚੌਧਰੀ    ) ਪੰਜਾਬ ਸਰਕਾਰ ਵੱਲੋਂ ਜਨਗਣਨਾ 2026 ਸਬੰਧੀ ਜ਼ਾਰੀ ਕੀਤੇ ਆਨ ਲਾਈਨ ਪ੍ਰੋਫਾਰਮੇ 'ਚ ਜ਼ਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ ਦਰਜ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੋਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ  ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਚੋਂਕ ਪੁਲ ਉੱਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਜਾਰੀ ਜਨਗਣਨਾ ਪ੍ਰੋਫਾਰਮੇ 'ਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਅਨੁਸੂਚਿਤ ਜਾਤੀਆਂ ਭਾਈਚਾਰੇ ਨੂੰ ਜ਼ਲੀਲ ਕਰਨ ਅਤੇ ਨੀਵਾਂ ਦਿਖਾਉਣ ਖਾਤਰ ਉੱਚ ਜਾਤੀ ਨਾਲ ਸਬੰਧਤ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦੇ ਦਿਮਾਗ 'ਚ ਕਥਿਤ ਨੀਵੀਆਂ ਜਾਤਾਂ ਖ਼ਿਲਾਫ਼ ਭਰੀ ਜਾਤ-ਪਾਤੀ ਨਫ਼ਰਤ ਦਾ ਸਬੂਤ ਕਰਾਰ ਦਿੱਤਾ ਸਰਕਾਰੀ ਕਾਗਜ਼ਾਂ 'ਚ ਅਨੁਸੂਚਿਤ ਜਾਤੀਆਂ ਨੂੰ ਜਨਤਕ ਤੌਰ 'ਤੇ ਅਪਮਾਨਿਤ ਕਰਨ ਵਾਲੇ  ਗ਼ੈਰ-ਕਾਨੂੰਨੀ ਸ਼ਬਦਾਂ ਦੀ ਵਰਤੋਂ ਬਾਰੇ ਸਰਕਾਰ`ਚ ਬੈਠੇ ਦਲਿਤ ਭਾਈਚਾਰੇ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਚੁੱਪੀ 'ਤੇ ਸਵਾਲ ਵੀ ਚੁੱਕੇ ਹਨ ਉਨ੍ਹਾਂ ਕਿਹਾ ਕਿ ਐੱਸ ਸੀ/ ਐੱਸ ਟੀ ਕਮਿਸ਼ਨ ਵੱਲੋਂ ਵੀ ਇਸ ਘਟਨਾ ਦਾ ਨੋਟਿਸ ਨਾ ਲੈਣਾ ਮੰਦਭਾਗਾ ਹੈ।ਲੋਕ ਸੱਤਾ ਮਿਲਣ ਮਗਰੋਂ ਆਪਣੀ ਜਮਾਤ ਤੇ ਜਾਤ ਬਦਲ ਕੇ ਕਥਿਤ ਲੁਟੇਰਾ ਜਮਾਤਾਂ ਦੇ ਹੀ ਨੁਮਾਇੰਦੇ ਬਣ ਬੈਠਦੇ ਹਨ। ਸ਼ੇਰਪੁਰ ਸੱਧਾ ਨੇ ਕਿਹਾ ਕਿ ਦਲਿਤ ਭਾਈਚਾਰੇ ਪ੍ਰਤੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਾਂ ਕਰਨ ਲਈ ਮਾਨਯੋਗ ਸੁਪਰੀਮ ਕੋਰਟ ਦੇ ਡਬਲ ਬੈਂਚ  ਵੱਲੋਂ ਵੀ ਬੈਨ ਕੀਤਾ ਹੋਇਆ ਹੈ ਪਰ ਡਬਲ ਬੈਂਚ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ ਇਹ ਵਰਜਿਤ ਸ਼ਬਦਾਂ ਜਾਣਬੁੱਝ ਕੇ
ਸਾਡੇ ਸੰਵਿਧਾਨਿਕ ਤੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ।ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਇਸ ਸਾਰੇ ਮਾਮਲੇ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਸਬੋਧਨ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਨੀਵਾਂ ਵਿਖਾਉਣ ਲਈ ਜ਼ਿਮੇਵਾਰ
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ ਉਨ੍ਹਾਂ ਅਧਿਕਾਰੀਆਂ  ਖਿਲਾਫ ਐਸ ਸੀ/ ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ । ਪੇਂਡੂ ਮਜ਼ਦੂਰਾਂ ਵੱਲੋਂ ਤਲਵੰਡੀ ਪੁਲ ਤੇ ਪੁਤਲਾ  ਫ਼ੂਕਣ ਉਪਰੰਤ ਡੀ ਐਸ ਪੀ ਦਫਤਰ ਪਹੁੰਚ ਕੇ ASP ਧਰਿੰਦਰ ਵਰਮਾ ਨੂੰ ਸੋਂਪਿਆ ਮੰਗ ਪੱਤਰ ਇਸ ਸਬੰਧੀ ਦੋਸ਼ੀਆਂ ਅਧਿਕਾਰੀਆਂ ਖਿਲਾਫ਼ ਐੱਸ ਸੀ , ਐੱਸ ਟੀ ਐਕਟ ਤਹਿਤ ਤਰੁੰਤ ਕਾਰਵਾਈ ਦੀ ਕੀਤੀ ਮੰਗ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸਾਂ ਸਿੰਘ ਮੂੰਡੀ,ਆਗੂ ਕਸ਼ਮੀਰਾ ਸਿੰਘ ਭੰਡਾਲ ਦੋਨਾ, ਗੁਰਦੀਪ ਸਿੰਘ ਨਬੀਪੁਰ, ਨਸ਼ੀਬ ਚੰਦ ਗਾਜੀਪੁਰ, ਤੇਜਾ ਸਿੰਘ ਸੁਰਜੀਤ ਸਿੰਘ ਫੋਜੀ ਦੀਪੇਵਾਲ, ਸਾਹਿਬ ਸਿੰਘ ਸੇਖਮਾਗਾਂਂ , ਕੁਲਦੀਪ ਕੌਰ ਉੱਚਾ ਬੋਹੜਵਾਲਾ, ਕੁਲਵੰਤ ਕੌਰ ਮੇਵਾ ਸਿੰਘ ਵਾਲਾ, ਬਿੰਦਰ ਕੌਰ ਰਾਮਪੁਰ ਜਗੀਰ, ਆਦਿ ਹਾਜਰ ਸਨ।

Post a Comment

Previous Post Next Post