ਸੁਲਤਾਨਪੁਰ ਲੋਧੀ,27 ਅਕਤੂਬਰ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ,)ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੂਸਰਾ ਪੁੰਨਿਆ ਕੇਸਰੀ ਕੁਸ਼ਤੀ ਦੰਗਲ 3 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਆਪਣੇ ਜ਼ੋਹਰ ਦਿਖਾਉਣਗੇ। ਕੁਸ਼ਤੀ ਦੰਗਲ ਦੀਆਂ ਤਿਆਰੀਆਂ ਸਬੰਧੀ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯੂਐਸਏ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਆਲ ਇੰਡੀਆ ਲੈਵਲ ਦਾ ਕੁਸ਼ਤੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦਾ ਮਹਾਂਕੁੰਭ ਸਾਹਿਬ ਸ੍ਰੀ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਇਸ ਦਾ ਉਦਘਾਟਨ ਅਰਜੁਨਾ ਐਵਾਰਡੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਕਰਨਗੇ। ਇਨਾਮਾਂ ਦੀ ਵੰਡ ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹੋਰ ਮਹਾਂਪੁਰਖ ਕਰਨਗੇ।ਇਸ ਦੰਗਲ ਵਿੱਚ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਉੱਪਰ ਪਾਰਦਰਸ਼ੀ ਢੰਗ ਨਾਲ ਹੋਣਗੀਆਂ।
Tags
ਸੁਲਤਾਨਪੁਰ ਲੋਧੀ