ਕੇਵਲ ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ 31 ਮਈ ਨੂੰ ਰਾਤ 9.30 ਤੋਂ 10 ਵਜੇ ਤੱਕ ਹੋਵੇਗੀ ਬਲੈਕ ਆਊਟ ਦੀ ਮੌਕ ਡਰਿੱਲਇਹ ਸਿਰਫ਼ ਮੌਕ ਡਰਿੱਲ ਹੈ, ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ- ਡਿਪਟੀ ਕਮਿਸ਼ਨਰ

ਕਪੂਰਥਲਾ 30 ਮਈ  ,ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ
ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਦੇ ਅਭਿਆਸ ਵਜੋਂ ਭਲਕੇ 31 ਮਈ ਨੂੰ ਕੇਵਲ ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ  ਬਲੈਕ ਆਊਟ ਦੀ ਮੌਕ ਡਰਿੱਲ ਰਾਤ 9.30 ਵਜੇ ਤੋਂ 10 ਵਜੇ ਤੱਕ ਹੋਵੇਗੀ ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ “ ਇਹ ਕੇਵਲ ਮੌਕ ਡਰਿੱਲ ਹੈ ਜਿਸ ਕਰਕੇ ਲੋਕ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ।
ਬਲੈਕ ਆਊਟ ਦੀ ਮੌਕ ਡਰਿੱਲ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ ।
ਸਾਇਰਨ ਵੱਜਣ ਮੌਕੇ ਲੋਕ ਆਪਣੇ ਘਰਾਂ/ਦੁਕਾਨਾਂ ਦੀਆਂ ਲਾਇਟਾਂ, ਗਲੋ ਸਾਇਨ ਬੋਰਡ , CCTV ਕੈਮਰੇ ਆਦਿ ਪੂਰਨ ਰੂਪ ਵਿੱਚ ਬੰਦ ਕਰ ਦੇਣ।
ਜੋ ਲੋਕ ਸੜਕ ਉੱਪਰ ਜਾ ਰਹੇ ਹਨ ਉਹ ਸੜਕ ਦੇ ਖੱਬੇ ਪਾਸੇ ਆਪਣਾ ਵਾਹਨ ਖੜਾ ਕਰਕੇ ਲਾਇਟਾਂ ਬੰਦ ਕਰ ਲੈਣ।
ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਹਸਪਤਾਲਾਂ ਵਿਖੇ ਬਲੈਕ ਆਊਟ ਲਾਗੂ ਨਹੀਂ ਹੋਵੇਗਾ। ਪਰ ਉਹ ਖਿੜਕੀਆਂ ਆਦਿ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਤਾਂ ਜੋ ਲਾਇਟ ਬਾਹਰ ਨਾ ਜਾ ਸਕੇ।
ਇਹ ਇਕ ਅਭਿਆਸ ਵਜੋਂ ਹੈ, ਇਸ ਲਈ ਕੋਈ ਵੀ ਵਿਅਕਤੀ ਘਬਰਾਹਟ ਵਿੱਚ ਨਾ ਆਵੇ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ।
ਇਸ ਮੌਕ ਡਰਿੱਲ ਵਿਚ ਜ਼ਿੰਮੇਵਾਰ ਨਾਗਰਿਕ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।
Previous Post Next Post