ਵਾਰਡ ਨੰਬਰ 9 ਤੋਂ ਪ੍ਰੀਆ ਧੀਰ ਨੂੰ ਸਮਰਥਨ ਦਾ ਭਰੋਸਾ ਦਵਾਇਆਵਾਰਡ ਵਾਸੀਆਂ ਵੱਲੋਂ ਦਿੱਤੇ ਪਿਆਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ: ਰਜੀਵ ਧੀਰ

ਸੁਲਤਾਨਪੁਰ ਲੋਧੀ, 7 ਮਈ  (ਲਾਡੀ,ਦੀਪ ਚੋਧਰੀ,ਉਪੀ ਚੋਧਰੀ)      ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 9 ਤੋਂ ਮੁਹੱਲਾ ਕੁਰਲਾਂ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪ੍ਰੀਆ ਧੀਰ ਅਤੇ ਉਹਨਾਂ ਦੇ ਪਤੀ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਵਾਇਆ। ਇਸ ਸਬੰਧੀ ਰੇਲਵੇ ਰੋਡ ਸਥਿਤ ਮੁਹੱਲਾ ਕੁਰਲਾਂ ਵਿਖੇ ਕਰਵਾਏ ਗਏ ਇਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਮੂਹ ਮੁਹੱਲਾ ਵਾਸੀਆਂ ਨੇ ਜਿੱਥੇ ਪ੍ਰੀਆ ਧੀਰ ਅਤੇ ਰਾਜੀਵ ਧੀਰ ਦਾ ਆਪਣੇ ਮੁਹੱਲੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ, ਉਥੇ ਉਹਨਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬੋਲਦੇ ਹੋਏ ਰਾਜੀਵ ਧੀਰ ਨੇ ਸਮੂਹ ਮੁੱਹਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਹਨਾਂ ਵੱਲੋਂ ਦਿੱਤੇ ਗਏ ਪਿਆਰ ਲਈ ਉਹਨਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਵਾਰਡ ਵਾਸੀਆਂ ਦੇ ਇੱਕ ਸੱਦੇ ਤੇ ਉਨਾਂ ਦੀ ਹਰੇਕ ਮੁਸ਼ਕਿਲ ਲਈ ਉਹ ਹਰ ਵੇਲੇ ਹਾਜ਼ਰ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਸੋਨੂੰ ਸ਼ਰਮਾ, ਮੋਨੂੰ ਸ਼ਰਮਾ, ਤਜਿੰਦਰ ਕੁਮਾਰ ਪੁਰੀ, ਵਿਨੋਦ ਕੁਮਾਰ ਟਿੰਕੂ, ਕੁਲਦੀਪ ਕੁਮਾਰ, ਸਚਿਨ ਸ਼ਰਮਾ, ਮਾਧਵ ਸ਼ਰਮਾ, ਦੀਪਕ ਭਾਗਰਥ, ਪਵਨ ਕੁਮਾਰ ਭਾਗਰਥ, ਜਤਿਨ ਭਾਗਰਥ, ਗਗਨ ਭਾਗਰਥ, ਅਨਿਲ ਸ਼ਰਮਾ, ਵਿਜੇ ਕੁਮਾਰ, ਸੁਭਾਸ਼ ਕਲਿਆਣ, ਮਾਣੀ ਧੀਰ, ਕੁਲਦੀਪ ਰਾਏ, ਰਾਕੇਸ਼ ਭਾਗਰਥ, ਰਮੇਸ਼ ਰਾਣੀ, ਸਵਿਤਾ ਭਾਗਰਥ, ਰੇਨੂੰ ਸ਼ਰਮਾ, ਸ਼ੀਤਲ ਭਾਗਰਥ ਆਦਿ ਵੀ ਹਾਜ਼ਰ ਸਨ।  

Post a Comment

Previous Post Next Post