ਮੁਹੱਲਾ ਪ੍ਰੇਮਪੁਰਾ ਵਿਖੇ ਬਾਬਾ ਬਾਲਕ ਨਾਥ ਦੀ ਕਰਵਾਈ ਗਈ ਚੌਂਕੀ ਮੌਕੇ ਵਾਈਸ ਪ੍ਰਧਾਨ ਨਗਰ ਕੌਂਸਲ ਨਵਨੀਤ ਚੀਮਾ ਨੂੰ ਸਨਮਾਨਿਤ ਕਰਦੇ ਹੋਏ ਭਗਤ ਬਲਵੀਰ ਸਿੰਘ ਭਗਤ ਦਵਿੰਦਰ ਸਿੰਘ ਅਤੇ ਹੋਰ

ਸੁਲਤਾਨਪੁਰ ਲੋਧੀ 29 ਮਾਰਚ(  ਲਾਡੀ,ਦੀਪ ਚੋਧਰੀ,ਉਪੀ ਚੋਧਰੀ )
ਚੇਤ ਦਾ ਮਹੀਨਾ ਸਿੱਧ ਬਾਬਾ ਬਾਲਕ ਨਾਥ ਤੇ ਜੀ ਨੂੰ ਬਹੁਤ ਹੀ ਪਿਆਰਾ ਹੁੰਦਾ ਇਸ ਮਹੀਨੇ ਬਾਬਾ ਜੀ ਦੇ ਭਗਤ ਹਰ ਐਤਵਾਰ ਆਪਣੇ ਘਰ ਚੌਂਕੀ ਕਰਵਾ ਕੇ ਬਾਬਾ ਜੀ ਕੋਲੋਂ ਅਸ਼ੀਰਵਾਦ ਲੈਂਦੇ ਹਨ ਮੁਹੱਲਾ ਪ੍ਰੇਮਪੁਰਾ ਵਿਖੇ ਭਗਤ ਬਲਵੀਰ ਸਿੰਘ ਧਾਰਮਿਕ ਗੀਤਾਂ ਦਾ ਲੇਖਕ ਵੱਲੋਂ ਚੇਤ ਦੇ ਮਹੀਨੇ ਵਿੱਚ ਬਾਬਾ ਜੀ ਦੀ ਚੌਂਕੀ ਆਪਣੇ ਗ੍ਰਹਿ ਵਿਖੇ ਕਰਵਾਈ ਗਈ ਇਸ ਮੌਕੇ ਬਾਬਾ ਜੀ ਖੁਦ ਹਾਜ਼ਰ ਹੋ ਕੇ ਪਰਿਵਾਰ ਅਤੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹਨ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕੁਲਦੀਪ ਸਿੰਘ ਕੇਸ਼ਵ ਵੱਲੋਂ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਮੰਤਰ ਮੁਗਦ ਕੀਤਾ ਗਿਆ ਗਾਇਕ ਕੇਸ਼ਵ ਵੱਲੋਂ ਰਤਨੋ ਨੇ ਵਾਜਾ ਮਾਰੀਆਂ ਹੇਠ ਬੋਰਡ ਦੇ ਖੜਕੇ ਅਤੇ ਤੇਰੇ ਮਸਤ ਮਲੰਗਾਂ ਨੇ ਧੂਣਾ ਬਾਵਿਆ ਲਾਇਆ ਭੇਟਾ ਗਾ ਕੇ ਸੰਗਤ  ਨੂੰ ਬਾਬਾ ਜੀ ਦੇ  ਚਰਨਾ ਨਾਲ ਜੋੜਿਆ ਇਸ ਮੌਕੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਵਨੀਤ ਸਿੰਘ ਚੀਮਾ ਅਤੇ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਕੌਂਸਲਰ ਵਿਸ਼ੇਸ਼ ਤੌਰ ਤੇ ਪਹੁੰਚੇ । ਪ੍ਰਬੰਧਕਾਂ ਵੱਲੋਂ ਦੋਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਨਿਸ਼ਾ ਦੇਵਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਭਗਤ ਬਲਵੀਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਬਾਬਾ ਜੀ ਦਾ ਲੰਗਰ ਅਟੁੱਟ ਵਰਤਿਆ ਗਿਆ
ਭਗਤ ਬਲਵੀਰ ਸਿੰਘ, ਨਵਨੀਤ ਸਿੰਘ ਚੀਮਾ ਉਪ ਪ੍ਧਾਨ  ਨਗਰ ਕੌਸ਼ਲ, ਸੰਦੀਪ ਕੌਰ ਕੌੰਸਲਰ,ਬਾਬਾ ਸ਼ਿੰਗਾਰਾ ਸਿੰਘ ਚੇਅਰਮੈਨ ਵਿਸ਼ਵ ਸੁਫੀ ਸਮਾਜ, ਭਗਤ ਦਵਿੰਦਰ ਪ੍ਧਾਨ ਵਿਸ਼ਵ ਸ਼ੁਫੀ ਸੰਤ ਸਮਾਜ, ਨਿਸ਼ਾ ਦੇਵਾ,  ਨਿਸ਼ੀ ਸ਼ਰਮਾ,ਰਾਜਪਾਲ, ਸੁਰਜੀਤ ਸਿੰਘ ਬਿਲੂ, ਰਾਜ ਕੁਮਾਰ,ਪੂਰਨ ਸਿੰਘ ਡੌਲ,ਮਨਜੀਤ ਸਿੰਘ,ਨਿਸ਼ਾਤ ਕੁਮਾਰ,ਬਲਵੀਰ ਕੌਰ,ਗਗਾਨਪੀਤ ਕੌਰ, ਬਲਜਿੰਦਰ ਸਿੰਘ, ਦੇ ਇਲਾਵਾ ਸੰਗਤ ਹਾਜ਼ਰ ਸੀ।

Post a Comment

Previous Post Next Post