ਕਈ ਵਾਰ ਬੀ ਡੀ ਪੀ ਓ ਨੂੰ ਕਿਹਾ ਹੈ ਪ੍ਰੰਤੂ ਇਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈ ਜੇਕਰ ਪ੍ਰਸ਼ਾਸਨ ਮੈਂਬਰ ਰਾਜ ਸਭਾ ਦੀ ਗੱਲ ਨਹੀਂ ਸੁਣਦਾ ਤਾਂ ਆਮ ਲੋਕਾਂ ਦੀ ਕੀ ਗੱਲ ਕੋਣ ਸੁਣੂਗਾ । >ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ

ਸੁਲਤਾਨਪੁਰ ਲੋਧੀ 29 ਮਾਰਚ  (ਲਾਡੀ,ਦੀਪ ਚੋਧਰੀ ,ਉਪੀ ਚੋਧਰੀ   )ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸ਼ਹਿਰ ਅੰਦਰ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਬੰਦ ਉਥੇ ਹੀ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਲਰ ਦੇ ਵਿੱਚੋਂ ਦੀ ਲੰਘ ਰਿਹਾ ਬਾਈਪਾਸ  ਬੰਦ ਸੀਵਰੇਜ ਹੋਣ ਕਰਕੇ ਲੱਖਾਂ  ਦੀ ਬਣੀ ਸੜਕ ਟੁੱਟਣ ਦੇ ਕਿਨਾਰੇ ਪਹੁੰਚ ਚੁੱਕੀ ਹੋਈ ਹੈ ਪ੍ਰੰਤੂ ਸੜਕ ਨਿਰਮਾਣ ਵਿਭਾਗ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਹੈ ਮਹੀਨਾ ਕੁ ਪਹਿਲਾਂ ਖਬਰਾਂ ਚੈਨਲਾਂ ਤੇ ਲੱਗੀਆਂ  ਇਸ ਔਰ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਅਖਬਾਰਾਂ ਚ ਖਬਰਾਂ ਵੀ ਲੱਗੀਆਂ ਸਨ ਪਰੰਤੂ ਅਫਸੋਸ ਕਿ ਪ੍ਰਸ਼ਾਸਨ ਕੁੰਭ ਕਰਨ ਦੀ ਨੀਦ ਸੁੱਤਾ ਹੋਇਆ ਹੈ ਉਸ ਵੇਲੇ ਕੁਝ ਥੋੜੀ ਹੀ ਸੜਕ ਟੁੱਟੀ ਸੀ ਹੁਣ ਜੋ ਪੂਰੀ ਸੜਕ ਟੁੱਟ ਰਹੀ ਹੈ ਸ਼ਤਾਬਦੀ ਸਮਾਗਮਾਂ ਦੌਰਾਨ ਬਣੀ ਸੜਕ ਜੋ ਹੁਣ ਟੁੱਟਣ ਦੇ ਕਿਨਾਰੇ ਹੈ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਇਸ ਸਬੰਧ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਵੀ ਉਹਨਾਂ ਨੇ ਕਈ ਵਾਰ ਬੀ ਡੀ ਪੀ ਓ ਨੂੰ ਕਿਹਾ ਹੈ ਪ੍ਰੰਤੂ ਇਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈ ਜੇਕਰ  ਪ੍ਰਸ਼ਾਸਨ ਮੈਂਬਰ ਰਾਜ ਸਭਾ ਦੀ ਗੱਲ ਨਹੀਂ ਸੁਣਦਾ ਤਾਂ ਆਮ ਲੋਕਾਂ ਦੀ ਕੀ ਗੱਲ ਸੁਣੂਗਾ ਸਰਕਾਰ ਜੋ ਵਿਕਾਸ ਦੇ ਦਾਅਵੇ ਕਰ ਰਹੀ ਹੈ ਉਹ ਸਾਰੇ ਹੀ ਠੁਸ ਨਜ਼ਰ ਆ ਰਹੇ ਹਨ ਇਸ ਮੌਕੇ ਇਹ ਕਹਾਵਤ ਢੁਕਦੀ ਹੈ ਸਰਕਾਰ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ।ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹਨ ਉਥੇ ਹੀ ਦੂਰ ਦੂਰ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਦੀ ਹੈ। ਗੰਦਗੀ ਦੇ ਲੱਗੇ ਢੇਰਾਂ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਖੜਾ ਗੰਦਾ ਪਾਣੀ ਨੂੰ ਵੇਖ ਕੇ ਸੰਗਤ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ ਕਿਉਂਕਿ ਨਜਦੀਕ ਰੇਲਵੇ ਸਟੇਸ਼ਨ ਹੋਣ ਕਰਕੇ ਰੋਜ਼ਾਨਾ ਵੱਡੀ ਤਾਦਾਦ ਦੇ ਵਿੱਚ ਸੰਗਤ ਗੁਰੂ ਧਰਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਅਤੇ ਸਕੂਲ ਆਉਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਦਿਨਾਂ ਤੋ ਸੀਵਰੇਜ ਬੰਦ ਦੀ ਸਮੱਸਿਆ  ਉੱਚ ਅਧਿਕਾਰੀਆਂ  ਦੇ ਧਿਆਨ ਦੇ ਵਿੱਚ ਲਿਆਣ ਦੇ ਬਾਵਜੂਦ ਵੀ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ,  ਜਥੇਦਾਰ ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ ਐਸਜੀਪੀਸੀ ਨੇ ਕਿਹਾ ਹੈ ਕਿ ਪਵਿੱਤਰ ਸਹਿਰ ਸੁਲਤਾਨਪੁਰ ਲੋਧੀ ਵਿੱਚ ਸਾਫ ਸਫਾਈ ਦੀ ਬਹੁਤ ਹੀ ਮਾੜੀ ਮਾੜੀ ਹਾਲਤ ਹੈ ਕਿਉਂਕਿ ਸੰਗਤ ਸੰਗਰਾਂਦ ਮੱਸਿਆ ਤੇ ਪੁੰਨਿਆਂ ਵਾਲੇ ਦਿਨ ਇਤਿਹਾਸਿਕ ਗੁਰਦੁਆਰਾ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਤਾਂ ਵੀ ਲੋਕਾਂ ਨੂੰ ਸੀਵਰੇ ਬੰਦ ਅਤੇ ਸਾਫ ਸਫਾਈ ਦੇ ਕਾਰਨ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ।ਜਗਪਾਲ ਸਿੰਘ ਚੀਮਾ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ  ਨੇ ਕਿਹਾ ਹੈ ਕਿ ਇਹ ਬਹੁਤ ਹੀ ਮਾੜਾ ਹੈ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਲਰ ਵਿਖੇ ਬੰਦ ਸੀਵਰੇਜ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਅਤੇ ਉੱਥੇ ਹੀ ਦੂਰ ਦੂਰ ਤੋਂ ਜੋ ਸੰਗਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਉਹਨਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਕੇ ਸੜਕ ਨੂੰ ਟੁੱਟਣੋ ਬਚਾਇਆ ਜਾ ਸਕੇ ਕਿਉਂਕਿ ਸੰਗਰਾਂਦ ਮੱਸਿਆ ਅਤੇ ਪੁੰਨਿਆਂ ਵਾਲੇ ਦਿਨ ਪ੍ਰਸ਼ਾਸਨ ਵੱਲੋਂ  ਇਸ ਬਾਈਪਾਸ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਗੁਰੂ ਧਾਮਾਂ ਦਰਸ਼ਨ ਕਰਨ ਵਾਸਤੇ ਆਉਂਦੀ ਸੰਗਤ ਲਈ ਪਰੇਸ਼ਾਨੀ ਪੈਦਾ ਨਾ ਕਰੇ  ਇਸ ਸਬੰਧ ਵਿੱਚ ਕਿਸਾਨ ਨੇਤਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਜ ਪਾਣੀ ਪੀਣ ਦੀ ਸਮੱਸਿਆ ਅਤੇ ਸੀਵਰਜ ਆਮ ਜਾਮ ਵੇਖਣ ਨੂੰ ਮਿਲਦਾ ਹੈ।  ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਰੇਲਵੇ ਸਟੇਸ਼ਨ ਤੋਂ ਸੰਗਤ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲ ਮੈਂਬਰ ਐਸਜੀਪੀਸੀ ਨੇ ਨੇ ਕਿਹਾ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸ਼ਹਿਰ ਵਿੱਚ ਥਾਂ ਥਾਂ ਤੇ ਸੀਵਰੇਜ ਬੰਦ ਦੀ ਸਮੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਬੇਰ ਸਾਹਿਬ ਪਹੁੰਚਣ ਵਾਲੀ ਸੰਗਤ ਅਕਸਰ ਰੇਲਵੇ ਸਟੇਸ਼ਨ ਗੱਡੀਆਂ ਰਾਹੀਂ  ਪਹੁੰਚਦੀ ਹ ਉਥੋਂ ਪੈਦਲ ਹੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਸੰਗਤ ਡੱਲਾ ਸਾਹਿਬ ਤੋਂ ਦਰਸ਼ਨ ਕਰਨ ਉਪਰੰਤ ਸੁਲਤਾਨਪੁਰ ਲੋਧੀ ਵੱਲ ਨੂੰ ਆਉਂਦੀ ਹੈ ਤਾਂ ਉਹ ਪਿੰਡ ਸੁਲਤਾਨਪੁਰ ਦੇ ਵਿੱਚ ਉਹਦੀ ਹੀ ਲੰਘਦੀ ਹੈ। ਉੱਥੇ ਸੜਕ ਤੇ ਗੰਦਾ ਪਾਣੀ ਸੀਵਰੇਜ ਦਾ ਹੁਣ ਕਰਕੇ ਜਿੱਥੇ ਸੜਕ ਟੁੱਟੀ ਹੈ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤੇ ਸੜਕ ਤੇ ਫਿਰਦੇ ਗੰਦੇ ਪਾਣੀ ਨੂੰ ਰੋਕਿਆ ਜਾਵੇ ਅਤੇ ਸੜਕ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਗੰਦੇ ਪਾਣੀ ਨੂੰ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। 

Post a Comment

Previous Post Next Post