ਸੁਲਤਾਨਪੁਰ ਲੋਧੀ, 16 ਫਰਵਰੀ
(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਅੱਜ ਦਿਨ ਦਿਹਾੜੇ ਸੁਲਤਾਨਪੁਰ ਲੋਧੀ ਵਿਖੇ ਇੱਕ ਔਰਤ ਨਾਲ ਲੁੱਟ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਔਰਤ ਦੇ ਕੰਨ ਤੋਂ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ।
ਪੀੜਤ ਨਿਰਮਲ ਕੌਰ ਪਤਨੀ ਸੂਰਜਭਾਨ ਵਾਸੀ ਜੈਨ ਪੁਰ ਨੇ ਦੱਸਿਆ ਕਿ ਉਹ ਜਗਰਾਤੇ ਲਈ ਸਮਾਨ ਖਰੀਦਣ ਵਾਸਤੇ ਦੁਪਹਿਰ ਕਰੀਬ 4 ਵਜੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਦਾਣਾ ਮੰਡੀ ਕੋਲ ਜਾ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਝਟਪਟ ਉਸ ਦੇ ਕੰਨਾਂ ਦੀ ਸੋਨੇ ਦੀ ਵਾਲੀ ਲਾਹ ਕੇ ਚੰਡੀਗੜ੍ਹ ਮੁਹੱਲੇ ਵੱਲ ਨੂੰ ਫ਼ਰਾਰ ਹੋ ਗਏ।
ਪੀੜਤ ਪਰਿਵਾਰ ਵੱਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਐਸ ਐੱਚ ਓ ਹਰਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਤੀ-ਪਤਨੀ ਵੱਲੋਂ ਇਤਲਾਹ ਦਿੱਤੀ ਗਈ ਹੈ ਅਤੇ ਉਸਦੀ ਇੱਕ ਕੰਨ ਦੀ ਵਾਲੀ ਲਾਹੀ ਗਈ ਹੈ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲੁੱਟ-ਖੋਹ, ਚੋਰੀ ਅਤੇ ਗੁੰਡਾਗਰਦੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਡੜਵਿੰਡੀ ਦੇ ਪੈਟਰੋਲ ਪੰਪ ਦੇ ਲਾਗੇ ਇੱਕ ਫੇਰੀ ਲਾਉਣ ਵਾਲਾ ਸੁਨੀਲ ਮਹੱਲਾ ਸਟੇਸ਼ਨ ਪ੍ਰੇਮਪੁਰਾ ਕੋਲੋਂ ਵੀ ਦੋ ਲੁਟੇਰਿਆਂ ਵੱਲੋਂ 5ਹਜਰ ਤੇ ਇੱਕ ਮੋਬਾਇਲ ਖੋਹ ਕੇ ਫਰਾਰ ਹੋਣ ਦਾ ਖਬਰ ਮਿਲੀ ਹੈ ।

Tags
ਸੁਲਤਾਨ ਪੁਰ ਲੋਧੀ