No title

ਸੁਲਤਾਨਪੁਰ ਲੋਧੀ 16 ਫਰਵਰੀ(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ     )ਅਮਰੀਕਾ ਵਰਗੀਆਂ ਸਾਮਰਾਜੀ ਸ਼ਕਤੀਆਂ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਤੁਰੀ ਪੰਜਾਬ ਸਰਕਾਰ ਮਜ਼ਦੂਰਾਂ ਕਿਸਾਨਾਂ ਦੇ ਆਗੂਆਂ ਨੂੰ ਜੇਲੀ  ਡੱਕਣ ਦੇ ਵਿਰੋਧ ਵਿੱਚ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਰਾਓ ਦੀ ਤਿਆਰੀ  ਲਈ ਪੰਜਾਬ ਭਰ ਵਿੱਚ ਕੀਤੀ ਜਾ ਰਹੀ ਲਾਮਬੰਦੀ ਦੀ ਕੜੀ ਵਜੋਂ ਅੱਜ ਇੱਥੇ ਸਰਗਰਮ ਆਗੂਆਂ ਦੀ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਵਾਲਾਪੁਰ ਨੇ ਕਿਹਾ ਕਿ ਸੰਗਰੂਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ  ਮਜ਼ਦੂਰਾਂ ਤੋਂ ਇਲਾਵਾ ਕਿਸਾਨ ਅਤੇ ਇਨਸਾਫ ਪਸੰਦ ਲੋਕ ਪਹੁੰਚ ਕੇ ਮੁਕੇਸ਼ ਮਲੌਦ ਸਮੇਤ ਵੱਖ ਵੱਖ ਸਮਿਆਂ ਤੇ ਜਮੀਨੀ ਸੰਘਰਸ਼ ਕਰਦੇ ਆਗੂਆਂ ਨੂੰ ਰਿਹਾ ਕਰਨ ਅਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕਰਨਗੇ
ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਜੇਲ ਵਿੱਚ ਬੰਦ ਮਜ਼ਦੂਰ ਆਗੂ ਲੰਮੇ ਸਮੇਂ ਤੋਂ ਬੇ -ਜਮੀਨੇ ਕਿਸਾਨਾਂ ਅਤੇ ਦਲਿਤਾ ਲਈ ਤਿੱਖੇ ਜਮੀਨੀ ਸੁਧਾਰ ਕਰਕੇ ਖੇਤੀ ਲਈ ਜਮੀਨ ਦੇਣ ਦੀ ਮੰਗ ਕਰਦੇ ਆ ਰਹੇ ਹਨ। ਸਰਕਾਰ ਜਮੀਨੀ ਮੰਗ ਨੂੰ ਅੱਖੋਂ ਪਰੋਖੇ ਕਰਕੇ  ਭੂਮੀਪਤੀਆਂ ਦੀ ਸਿਲੀੰਗ (ਸਢੇ ਸੱਤਰਾਂ ਏਕੜ) ਤੋਂ ਵਾਧੂ ਜਮੀਨ ਜਗੀਰਦਾਰਾਂ ਤੋਂ  ਬਚਾਉਣੀ ਚਾਹੁੰਦੀ ਹੈ। ਪਹਿਲਾਂ ਹੀ ਪੰਚਾਇਤੀ ਜਮੀਨ ਗਰੀਬ ਕਿਸਾਨਾਂ ਅਤੇ ਤੀਜੇ ਹਿੱਸੇ ਦੀ ਦਲਿਤਾਂ ਨੂੰ ਦੇਣ ਦੀ ਥਾਂ ਪਿੰਡ ਦੇ ਚੌਧਰੀਆਂ ਨੂੰ ਹਰ ਸਾਲ ਡੰਮੀ ਬੋਲੀਆਂ ਕਰਕੇ ਖਾਂਦੇ ਪੀਂਦੇ ਪੇੰਡੂ ਚੌਧਰੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਗਰੀਬਾਂ ਨੂੰ ਠੇਕੇ ਤੇ ਦੇਣ ਦੀ ਥਾਂ ਤਕੜੇ ਲੋਕਾਂ ਨੂੰ ਦਿੱਤੀ ਜਾ ਰਹੀ।  ਸਾਰੇ ਮਾਲਵੇ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਦੀ ਅਗਵਾਈ ਹੇਠ ਕਈ ਪਿੰਡਾਂ ਵਿੱਚ ਹੋਏ ਸੰਘਰਸ਼ ਤੋਂ ਬਾਅਦ ਦਲਿਤ ਅਤੇ ਬੇਜ਼ਮੀਨੇ ਕਿਸਾਨ ਖੇਤੀ ਕਰ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਨਹੀਂ ਚਾਹੁੰਦੀ ਕਿ  ਅਮਰੀਕੀ ਸਾਮਰਾਜ ਦੇ ਆਰਥਿਕ ਹਮਲੇ ਦੇ ਵਿਰੋਧ ਲਈ ਇਹ ਆਗੂ ਜੇਲ ਤੋਂ ਬਾਹਰ ਆ ਕੇ ਕਿਸਾਨ ਮਜ਼ਦੂਰ ਸੰਘਰਸ਼ ਦਾ ਹਿੱਸਾ ਬਣਨ  ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸੋਧ ਬਿੱਲ , ਕਿਰਤ ਕਾਨੂੰਨ ਵਿੱਚ ਸੋਧਾਂ , ਬੀਜ ਬਿਲ, ਜੀ ਰਾਮ ਜੀ ਕਾਨੂੰਨ ਦਾ ਵਿਰੋਧ ਕਰਨ ਲਈ ਪੰਜਾਬ ਵਿੱਚ ਤੇਜ਼ੀ ਨਾਲ ਜਮੀਨ ਤਿਆਰ ਹੋ ਰਹੀ ਹੈ।
ਆਗੂਆਂ ਨੇ ਇਨਸਾਫ ਪਸੰਦ ਲੋਕਾਂ ਨੂੰ 18 ਫਰਵਰੀ ਨੂੰ ਵੱਡੀ ਗਿਣਤੀ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ SP ਮੋਗਾ ਵਲੋਂ ਲੋਕ ਅਵਾਜ਼ ਟੀ.ਵੀ ਦੇ ਪੱਤਰਕਾਰ ਤੋਂ ਮਾਈਕ ਖੋਹਣ ਅਤੇ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

Post a Comment

Previous Post Next Post