ਪਾਵਨ ਨਗਰੀ ਵਿੱਚ ਲੁਟੇਰਿਆਂ ਦਾ ਅੰਤਕ ਜਾਰੀ/ ਦੁਕਾਨਦਾਰ ਪਾਸੋ 13000 ਨਕਦੀ ਤੇ ਮੋਬਾਈਲ ਖੋਹ ਕੇ ਹੋਏ ਫਰਾਰ।

ਸੁਲਤਾਨਪੁਰ ਲੋਧੀ 28 ਫਰਵਰੀ(ਲਾਡੀ ,ਦੀਪ ਚੋਧਰੀ,ਉ.ਪੀ ਚੋਧਰੀ) ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਵਿੱਚ ਰੋਜਾਨਾ ਹੋ ਰਹੇ ਵਾਧੇ ਕਾਰਨ ਹਲਕਾ ਨਿਵਾਸੀ ਬਹੁਤ ਸਹਿਮੇ ਤੇ ਡਰਦੇ ਮਾਹੌਲ ਵਿੱਚ ਹਨ ਤੇ ਉਹਨਾਂ ਦਾ ਹੁਣ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ ਹੈ। ਹਾਲੇ ਬੀਤੇ ਦਿਨੀ ਪਾਪੜ ਵਾਲੇ ਤੋਂ ਲੁੱਟ ਖੋਹ ਦੀ ਘਟਨਾ ਦੀ ਸ਼ਾਹੀ ਸੁੱਕੀ ਵੀ ਨਹੀਂ ਸੀ ਕੀ ਲੁਟੇਰਿਆਂ ਨੇ ਪੁਲਿਸ ਗਸਤ ਤੇ ਸੁਰੱਖਿਆ ਦੀਆਂ ਧੱਜੀਆਂ ਉੜਾਉਂਦੇ ਹੋਏ ਇੱਕ ਦੁਕਾਨਦਾਰ ਨੂੰ ਪਿੰਡ ਵਾਪਸ ਘਰ ਨੂੰ ਜਾਂਦੇ ਹੋਏ ਲੁੱਟ ਲਿਆ ਤੇ ਉਸ ਪਾਸੋਂ ਨਗਦੀ ਤੇ ਮੋਬਾਈਲ ਖੋਹ ਕੇ ਲੈ ਗਏ।  ਘਟਨਾ ਸਬੰਧੀ ਜਾਣਕਾਰੀ ਦਿੰਦੇ ਪਿੰਡ ਗਿੱਲਾਂ ਦੇ ਰਹਿਣ ਵਾਲੇ ਦਰਸ਼ਨ ਸਿੰਘ ਗਿੱਲਾਂ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਸਦਰ ਬਾਜ਼ਾਰ ਵਿੱਚ ਮਨਿਆਰੀ ਦੀ ਦੁਕਾਨ ਕਰਦੇ ਹਨ ਤੇ ਰੋਜ਼ਾਨਾ ਵਾਂਗ ਰਾਤ ਕਰੀਬ 8 ਵਜੇ ਮੋਟਰਸਾਈਕਲ ਤੇ ਘਰ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਦੋ ਨਕਾਬ ਪੋਸ਼ ਲੁਟੇਰਿਆਂ ਨੇ ਹਾਂਡਾ ਫਾਰਮ ਤੋਂ ਥੋੜਾ ਅੱਗੇ ਮੈਨੂੰ ਘੇਰ ਕੇ ਮੇਰੇ ਨਾਲ ਹੱਥੋਪਾਈ ਕੀਤੀ ਤੇ ਕਿਸੇ ਹਥਿਆਰ ਨੂੰ ਵਿਖਾ ਕੇ ਕਣਕ ਦੇ ਖੇਤ ਵਿੱਚ ਸੁੱਟ ਦਿੱਤਾ। ਡਿੱਗੇ ਹੋਏ ਦਾ ਉਹ ਮੇਰੀ ਜੇਬ ਵਿੱਚ ਮੋਬਾਇਲ ਤੇ ਬਟੂਆ ਵਿੱਚ ਮੌਜੂਦ 13,000 ਨਕਦੀ ਲੁੱਟ ਕੇ ਲੈ ਗਏ । ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਕੇ ਰਿਪੋਰਟ ਲਿਖਵਾ ਦਿੱਤੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ  ਹਲਕੇ ਵਿੱਚ ਪੁਲਿਸ ਗਸਤ ਵਧਾਈ ਜਾਵੇ ਤੇ ਲੁੱਟ ਖੋਹ ਦੀ ਘਟਨਾਵਾਂ ਤੇ ਰੋਕ ਲਗਾਈ ਜਾਵੇ । ਹੁਣ ਵੇਖਣਾ ਹੈ ਕਿ ਪੁਲਿਸ ਲੁਟੇਰਿਆਂ ਨੂੰ ਫੜ ਕੇ ਲੁੱਟ ਖੋਹ ਦੀ ਹੋ ਰਹੀ ਵਾਰਦਾਤਾਂ ਦਾ ਪਰਦਾ ਫਾਸ਼ ਕਰੇਗੀ ਜਾਂ ਫਿਰ ਸਿਰਫ ਜਾਂਚ ਹੀ ਰਹਿ ਜਾਵੇਗੀ।

Post a Comment

Previous Post Next Post