ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਾਮਰੇਡ ਮਾਸਟਰ ਅਜੀਤਸਿੰਘ ਦੇ ਨਾਵਲ ਪੀਲੇ ਪੱਤੇ ਲੋਕ ਅਰਪਿਤ ਬੌਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ _ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ

ਸੁਲਤਾਨਪੁਰ ਲੋਧੀ, 1ਮਾਰਚ (ਲਾਡੀ,ਦੀਪ ਚੋਧਰੀ,ਉ.ਪੀ ਚੋਧਰੀ ) ਹੱਕ ਸੱਚ ਨਾਲ ਹਮੇਸ਼ਾ ਖੜੇ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਆਪਣੇ ਮਾਤਾ ਸ੍ਰੀਮਤੀ ਸੰਤ ਕੌਰ ਅਤੇ ਪਿਤਾ ਗੁੱਜਰ ਸਿੰਘ ਦੀ ਯਾਦ ਨੂੰ ਸਮਰਪਿਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕਾਮਰੇਡ ਮਾਸਟਰ ਅਜੀਤ ਸਿੰਘ ਨਾਵਲ ਪੀਲੇ ਪੱਤੇ ਨੂੰ ਲੋਕ ਅਰਪਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਖਾਲਸਾ ਕਾਲਜ, ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਡਾਕਟਰ ਪਰਮਜੀਤ ਸਿੰਘ ਮਾਨਸਾ, ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ, ਮਾਸਟਰ ਅਜੀਤ ਸਿੰਘ, ਨੂੰ ਮੁਬਾਰਕਬਾਦ ਦਿੰਦਿਆਂ  ਪੰਜਾਬੀ ਸਾਹਿਤ ਨੂੰ ਸਮਰਪਿਤ ਹੋ ਕੇ ਕੀਤੀ ਜਾ ਰਹੀ ਸੇਵਾ ਨੂੰ ਕਾਬਲੇ ਤਾਰੀਫ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਾਵਲ ਲਿਖਣ ਲਈ ਖੁਦ ਨਾਵਲਕਾਰ ਨੂੰ ਪਾਤਰ ਬਣਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਸਟਰ ਅਜੀਤ ਸਿੰਘ ਦੇ ਨਾਵਲਾਂ ਵਿਚਲੇ ਪਾਤਰ ਗਰੀਬ ,ਪੇਂਡੂ ਸਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਪਾਠਕਾਂ ਨੂੰ ਮਾਨਸਿਕਤਾ ਨੂੰ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਵਲਾਂ ਦਾ ਹਰ ਕਾਂਡ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਪਾਠਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਹ ਜਿਵੇਂ ਖ਼ੁਦ ਇਸ ਦੇ ਪਾਤਰ ਹੋਣ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਬੋਲਦਿਆਂ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਨੇ ਕਿਹਾ ਕਿ ਬੋਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ ਵੱਡੀ ਲੋੜ ਹੈ ਪਰ ਨਵੀਂ ਪੀੜ੍ਹੀ ਇਸ ਤੋਂ ਦੂਰ ਹੁੰਦੀ ਹੈ ਜ਼ੋ ਕਿ ਪੰਜਾਬੀ ਮਾਂ ਬੋਲੀ ਲਈ ਵੱਡਾ ਦੁਖਾਂਤ ਹੈ। ਵਿਦੇਸ਼ਾਂ ਨੂੰ ਜਾਣ ਵਾਲੇ ਬੱਚੇ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਉਪਰਾਲਾ ਕਰੀਏ। ਸਾਹਿਤ ਤੋਂ ਦੂਰ ਹੋਣ ਕਰਕੇ ਬੱਚੇ ਗ਼ਲਤ ਸੰਗਤ ਦਾ ਸ਼ਿਕਾਰ ਹੋ ਰਹੇ ਹਨ।ਇਸ ਮੌਕੇ ਸਮਾਗਮ ਦੀ ਸੰਚਾਲਨਾ ਕਰਦਿਆਂ ਉੱਘੇ ਸ਼ਾਇਰ ਮੁਖਤਾਰ ਚੰਦੀ ਨੇ ਮਾਸਟਰ ਅਜੀਤ ਸਿੰਘ ਨੂੰ ਰੁਬਰੂ ਕਰਦਿਆਂ ਕਿਹਾ ਕਿ  ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 6 ਵੀ ਕਿਤਾਬ ਪਾ ਚੁੱਕੇ ਹਨ ਅਤੇ ਸਾਹਿਤ ਪ੍ਰਤੀ ਡੂੰਘੀ ਸੋਚ ਰੱਖਦੇ ਹਨ।ਇਸ ਮੌਕੇ ਕਰਵਾਏ ਸਮਾਗਮਦੋਰਾਨ, ਸਵਰਨ ਸਿੰਘ ਪ੍ਰਧਾਨ ਸਹਿਜ ਸਭਾ ,ਬਲਵੀਰ ਸ਼ੇਰਪੁਰੀ, ਪ੍ਰਿੰਸੀਪਲ ਲਖਬੀਰ ਸਿੰਘ ਮੁਖਤਿਆਰ ਸਿੰਘ ਚੰਦੀ  ਸੁਰਿੰਦਰ ਸਿੰਘ ਖੀਵਾ  ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਖੁਸ਼ਨੁਮਾ ਕਰ ਦਿੱਤਾ। ਇਸ ਮੌਕੇ ਸਾਹਿਤ ਸਭਾ ਵੱਲੋਂ ਨਾਵਲਕਾਰ ਕਾਮਰੇਡ ਮਾਸਟਰ ਅਜੀਤ ਸਿੰਘ ਅਤੇ ਮੁੱਖ ਮਹਿਮਾਨ ਇੰਜੀਨੀਅਰ ਸਵਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਨਾਵਲਕਾਰ ਮਾਸਟਰ ਅਜੀਤ ਸਿੰਘ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਇੰਜੀ ਸਵਰਨ ਸਿੰਘ ਪ੍ਧਾਨ,  ਬੀਬੀ ਗੁਰਪ੍ਰੀਤ ਰੂਹੀ,ਸਵਰਨ ਸਿੰਘ ਪ੍ਧਾਨ ਸਾਹਿਤ ਸਭਾ ,ਐਡਵੋਕੇਟ.ਰਜਿੰਦਰ ਸਿੰਘ ਰਾਣਾ,ਇੰਜੀ ਪ੍ਤਾਪ ਸਿੰਘ ਮੋਮੀ, ਨਿਰਮਲ ਸਿੰਘ ਸ਼ੇਰ ਪੁਰ ਸ਼ਧਾ, ਮੁਨਸ਼ਾ ਸਿੰਘ, ਹਰੀ ਸਿੰਘ ,ਭਜਨ ਸਿੰਘ ਟਿੱਬਾ ,ਪਿੰਸੀਪਲ ਲਖਵਿੰਦਰ ਸਿੰਘ. ਸੁਰਿੰਦਰ ਖਿਵਾ,ਬਲਵੀਰ ਸਿੰਘ ਸ਼ੇਰ ਪੁਰ ਸੱਧਾ,ਐਡਵੋਕੇਟ ਸੁੱਲਖਣ ਸਿੰਘ,ਅਜੈ ਸ਼ਰਮਾ,ਪਰਮਜੀਤ ਸਿੰਘ ਮਨਸ਼ਾ,ਮੁਖਤਿਆਰ ਸਿੰਘ ਚੰਦੀ ਸਕੱਤਰ ਸਾਹਿਤ ਸਭਾ. ਜਗਜੀਤ ਚੋਹਾਣ,
   ,ਦਿਆਲ ਸਿੰਘ ਦੀਪੇਵਾਲ,  ਬਲਵਿੰਦਰ ਲਾਡੀ,  ਆਦਿ ਹਾਜ਼ਰ ਸਨ।

Post a Comment

Previous Post Next Post