ਸੁਲਤਾਨਪੁਰ ਲੋਧੀ26 ਫਰਵਰੀ, (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ ) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਐਸ ਡੀ ਐਮ ਅਮਨ ਪਾਲ ਸਿੰਘ ਸੁਲਤਾਨਪੁਰ ਲੋਧੀ ਨੇ ਸੀ ਐਸ ਸੀ ਸੈਂਟਰਾਂ ਦੇ ਵੀ ਐਲੀ ਨਾਲ ਮੀਟਿੰਗ ਕੀਤੀ। ਉਹਨਾਂ ਨੇ ਵੀ ਐਲੀਆਂ ਨੂੰ ਕਿਹਾ ਹੈ ਕਿ 10 ਲੱਖ ਦਾ ਮੁਫਤ ਵਾਲੇ ਕਾਰਡ ਬਣਾਉਣ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਲੋਕਾਂ ਨੂੰ ਜਾਗਰਿਤ ਦੀ ਕੀਤਾ ਜਾਵੇ ਤਾਂ ਲੋਕ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਦਾ ਕਾਰਡ ਬਣਾ ਸਕਣ। ਉਹਨਾਂ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਸੁਪਨਾ ਹੈ ਕਿ ਹਰ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਕਾਰਡ ਬਣਾ ਕੇ ਦਿੱਤਾ ਜਾਵੇ ਕਿਉਂਕਿ ਹਰ ਪਰਿਵਾਰ ਨੂੰ ਫਰੀ ਇਲਾਜ ਕਰਵਾ ਸਕੇ । ਉਹਨਾਂ ਨੇ ਕਿਹਾ ਹੈ ਕਿ ਐਸ ਡੀ ਐਮ ਆਫਿਸ ਵਿੱਚ ਵੀ ਕੈਂਪ ਲਾਇਆ ਜਾ ਰਿਹਾ ਹੈ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਇੱਥੋਂ ਵੀ ਬਣਾ ਸਕਦੇ ਹਨ। ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵੀ ਕੈਂਪ ਲਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਵਾਲੇ ਕਾਰਡ ਬਣਾਏ ਜਾ ਰਹੇ ਹਨ। ਅਤੇ ਸ਼ਹਿਰ ਵਿੱਚ 6 ਸੀ ਐਸ ਸੀ ਸੈਂਟਰ ਵੀ ਚੱਲ ਰਹੇ ਹਨ ਲੋਕ ਆਪਣੀ ਸਹੂਲਤ ਮੁਤਾਬਿਕ ਸੀ ਐਸ ਸੀ ਸੈਂਟਰਾਂ ਤੇ ਵੀ ਜਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਵਾਲੇ ਕਾਰਡ ਬਣਾ ਸਕਦੇ ਹਨ। ਉਨਾਂ ਨੇ ਹਰ ਨਾਗਰਿਕ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਮੁੱਖ ਮੰਤਰੀ ਸਿਹਤ ਕਾਰਡ ਜਰੂਰ ਬਾਉਣ । ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾ ਰਹੇ ਨੇ ਹਨ ਇਸ ਦਾ ਜੁਮੇਵਾਰੀ ਬੀਡੀਓ ਦਫਤਰ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ , ਦੀਪਕ ਕੁਮਾਰ, ਆਸ਼ੂਤੋਸ ਗੁਜਰਾਲ , ਨਿਧੀ ਗੁਜਰਾਲ, ਲਖਵਿੰਦਰ ਸਿੰਘ , ਜਸਵੰਤ ਸਿੰਘ , ਕਮਲਜੀਤ ਸਿੰਘ ਆਦਿ ਹਾਜ਼ਰ ਸਨ
Tags
ਸੁਲਤਾਨ ਪੁਰ ਲੋਧੀ