ਨਸ਼ਾ ਤਸਕਰ ਪਤੀ ਪਤਨੀ ਵੱਲੋਂ ਪੰਚਾਇਤੀ ਜ਼ਮੀਨ ‘ਤੇ ਬਣਾਏ ਘਰ ਉੱਪਰ ਚੱਲਿਆ ਪੀਲ਼ਾ ਪੰਜਾ

ਸੁਲਤਾਨਪੁਰ ਲੋਧੀ , 11 ਅਕਤੂਬਰ( ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸ਼ੁਰੂ
ਕੀਤੇ ਗਏ “ਯੁੱਧ ਨਸ਼ੇ ਵਿਰੁੱਧ “ ਮੁਹਿੰਮ ਤਹਿਤ ਪਿੰਡ ਸੇਚਾਂ ਵਿਖੇ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਬਣਾਏ ਗਏ ਘਰ ਉੱਪਰ ਬੀ. ਡੀ.ਪੀ.ਓ. ਦੇ ਹੁਕਮਾਂ ‘ਤੇ ਪੀਲਾ ਪੰਜਾ ਚਲਾਇਆ ਗਿਆ ਹੈ ।  ਥਾਣਾ ਸੁਲਤਾਨਪੁਰ ਲੋਧੀ ਤਹਿਤ ਪੈਂਦੇ ਪਿੰਡ ਸੇਚਾਂ ਵਿਖੇ ਸਰਬਜੀਤ ਸਿੰਘ ਉਰਫ ਬੱਬੀ ਪੁੱਤਰ ਜਰਨੈਲ ਸਿੰਘ ਵਾਸੀ ਸੇਚਾਂ ਤੇ ਉਸਦੀ ਪਤਨੀ ਜਸਪਾਲ ਕੌਰ ਉਰਫ ਸੁਮਨ ਪਤਨੀ ਸਰਬਜੀਤ ਸਿੰਘ ਵੱਲੋਂ ਪਿੰਡ ਵਿਖੇ ਲਗਭਗ 7 ਮਰਲੇ ਪੰਚਾਇਤੀ ਥਾਂ ਉੱਪਰ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ । ਦੋਵੇਂ ਪਤੀ ਪਤਨੀ ਐਨ ਡੀ ਪੀ ਐਸ ਦੇ 17 ਕੇਸਾਂ ਦਾ ਸਾਹਮਣਾ ਕਰ ਰਹੇ ਹਨ , ਜਿਸ ਵਿੱਚੋਂ ਪਤੀ ਉੱਪਰ 10 ਤੇ ਪਤਨੀ ਉੱਪਰ 7 ਕੇਸ ਦਰਜ ਹਨ । 
Previous Post Next Post