ਜੱਜੀ , ਸੋਨੂੰ , ਰੌਬਿਨ ਨੂੰ ਦਿੱਤੀ ਗਈ ਅਹਿਮ ਜਿੰਮੇਵਾਰੀ

ਸੁਲਤਾਨਪੁਰ ਲੋਧੀ11ਅਕਤੂਬਰ (ਲਾਡੀ,ਦੀਪਚੋਧਰੀ,ਉ.ਪੀ.ਚੋਧਰੀ) ਆਮ ਆਦਮੀ ਪਾਰਟੀ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਨੰਬਰਦਾਰ ਜਤਿੰਦਰਜੀਤ ਸਿੰਘ ਨੂੰ ਹਲਕਾ ਸੁਲਤਾਨਪੁਰ ਲੋਧੀ ਦਾ ਸੋਸ਼ਲ ਮੀਡੀਆ ਦਾ ਕੋਆਰਡੀਨੇਟਰ ਅਤੇ ਯੂਥ ਆਗੂ ਪਰਵਿੰਦਰ ਸਿੰਘ ਸੋਨੂੰ ਜੈਨਪੁਰ ਨੂੰ ਹਲਕਾ ਸੁਲਤਾਨਪੁਰ ਲੋਧੀ ਦਾ ਵਾਈਸ
ਕੋਆਰਡੀਨੇਟਰ, ਰੌਬਿਨਪ੍ਰੀਤ ਸਿੰਘ ਨੂੰ ਵਾਈਸ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਇਸ ਮੌਕੇ ਤੇ ਨਵ ਨਿਯੁਕਤ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ,ਮੁੱਖ ਮੰਤਰੀ ਭਗਵੰਤ ਮਾਨ ਅਤੇ  ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਅਤੇ ਸਮੁੱਚੀ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ  ਧੰਨਵਾਦ ਕੀਤਾ । ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ, ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ
Previous Post Next Post