ਲੋਕਾਂ ਦੀ ਭਾਗੀਦਾਰੀ ਬਿਨ੍ਹਾਂ ਦੇਸ਼ ਦੀਆਂ ਨਦੀਆਂ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 09 ਅਕਤੂਬਰ,(ਲਾਡੀ,ਦੀਪ ਚੋਧਰੀ,ਉ.ਪੀ,ਚੋਧਰੀ) ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਕੇਂਦਰੀ ਜਲ ਸਰੋਤ ਦੇ ਮੰਤਰੀ ਸੀਐਲ ਪਾਟਿਲ ਦੀ ਅਗਵਾਈ ਹੇਠ ਸ਼ਹਿਰ ਦੇ ਦੂਸ਼ਿਤ ਪਾਣੀ ਨੂੰ ਸਾਫ ਕਰਕੇ ਵਰਤੋਂ ਵਿੱਚ ਲਿਆਉਣ ਬਾਰੇ ਇੱਕ ਉਚੇਚੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਾਅਵਾ ਕੀਤਾ ਕਿ ਲੋਕਾਂ ਦੀ ਭਾਗੀਦਾਰੀ ਤੋਂ ਬਿਨ੍ਹਾਂ ਦੇਸ਼ ਦੀ ਕੋਈ ਵੀ ਨਦੀਂ ਸਾਫ ਨਹੀਂ ਹੋ ਸਕਦੀ।ਉਨ੍ਹਾਂ ਪਵਿੱਤਰ ਵੇਈਂ ਬਾਰੇ 7 ਮਿੰਟ ਦੀ ਇੱਕ ਵੀਡੀਓ ਦੇਖਾਉਂਦਿਆ ਕਿਹਾ ਕਿ ਜਦੋਂ ਤੱਕ ਨਦੀਆਂ ਦੀ ਸਫਾਈ ਕਰਨ ਲਈ ਲੋਕ ਲਹਿਰ ਨਹੀਂ ਉਸਾਰੀ ਜਾਂਦੀ ਉਦੋਂ ਤੱਕ ਕੋਈ ਨਦੀਂ ਵੀ ਪ੍ਰਦੂਸ਼ਣ ਮੁਕਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਗੰਗਾ ਦੀ ਸਫਾਈ ਲਈ 20 ਹਜ਼ਾਰ ਕਰੋੜ ਦਾ ਬੱਜਟ ਰੱਖਿਆ ਗਿਆ ਸੀ। ਏਨੀ ਮੋਟੀ ਰਕਮ ਖਰਚ ਕਰਕੇ ਵੀ ਦੇਸ਼ ਦੀ ਕੌਮੀ ਨਦੀਂ ਗੰਗਾ ਪ੍ਰਦੂਸ਼ਣ ਮੁਕਤ ਨਹੀਂ ਹੋ ਸਕੀ
Previous Post Next Post