5 ਏਕੜ 'ਤੇ ਮੁਆਵਜ਼ੇ ਦੀ ਕੋਈ ਸ਼ਰਤ ਨਾ ਲਗਾਈ ਜਾਵੇ

ਸੁਲਤਾਨਪੁਰ ਲੋਧੀ 9 ਅਕਤੂਬਰ(,ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਨੰਬਰਦਾਰ ਯੂਨੀਅਨ  ਰਜਿ. ਸੁਲਤਾਨਪੁਰ ਲੋਧੀ ਦੀ ਮੀਟਿੰਗ ਬਲਾਕ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਨੰਬਰਦਾਰ ਸਹਿਬਾਨ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਯੂਨੀਅਨ ਵੱਲੋਂ ਮਤਾ ਪਾ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਮਾਣ ਭੱਤੇ ਵਿਚ ਵਾਧਾ , ਜੱਦੀ ਪੁਸ਼ਤੀ ਨੰਬਰਦਾਰੀ, ਨੰਬਰਦਾਰਾਂ ਨੂੰ ਵੱਖ-ਵੱਖ ਸਰਕਾਰੀ ਕਮੇਟੀਆਂ ਵਿਚ ਨੁਮਾਇੰਦਗੀ ਅਤੇ ਤਹਿਸੀਲਾਂ ਵਿਚ ਬੈਠਣ ਲਈ ਮੀਟਿੰਗ ਹਾਲ ਆਦਿ ਹੋਰ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਮੀਟਿੰਗ ਉਪਰੰਤ ਐਸਡੀਐਮ ਅਲਕਾ ਕਾਲੀਆ ਨਾਲ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਹਲਕਾ ਸੁਲਤਾਨਪੁਰ ਲੋਧੀ ਵਿੱਚ ਪਿਛਲੇ ਸਮੇਂ ਦੌਰਾਨ ਆਏ ਹੜਾਂ ਕਾਰਨ ਹੜ ਪ੍ਰਭਾਵਿਤ ਖੇਤਰ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀ ਪ੍ਰਭਾਵਿਤ ਹੋਈ ਸਾਰੀ ਜਮੀਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ 5 ਏਕੜ ਵਾਲੀ ਕੋਈ ਸ਼ਰਤ ਨਾ ਲਗਾਈ ਜਾਵੇ। 
Previous Post Next Post