ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ–ਕਮ-ਰਜਿਸਟ੍ਰੇਸ਼ਨ ਕੈਂਪ ਲਗਾਇਆ

ਕਪੂਰਥਲਾ, 9 ਅਕਤੂਬਰ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ,)ਡਿਪਟੀ ਕਮਿਸ਼ਨਰ –ਕਮ- ਚੇਅਰਮੈਨ ਗਵਰਨਿੰਗ ਕੌਂਸਲ -ਡੀ.ਬੀ.ਈ.ਈ. ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਵਿਸੇਸ਼ ਰੋਜ਼ਗਾਰ –ਕਮ- ਰਜਿਸਟ੍ਰੇਸਨ ਕੈਂਪ ਲਗਾਇਆ ਗਿਆ। 
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉੱਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਪੂਰਥਲਾ ਰਾਜਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹੇ ਦੇ ਨੌਜਵਾਨਾਂ ਤੱਕ ਬਿਊਰੋ ਦੀਆਂ ਮੁਫਤ ਸੇਵਾਵਾਂ ਅਤੇ ਰੋਜ਼ਗਾਰ ਦੇ ਮੌਕੇ ਪਹੁੰਚਾਉਣ ਦੇ ਮਕਸਦ ਨਾਲ ਨੌਕਰੀ ਅਤੇ ਸਵੈ-ਰੋਜ਼ਗਾਰ ਦੇ ਇਛੁੱਕ ਯੋਗ ਨੌਜਵਾਨਾਂ ਦੀ ਜਿੱਥੇ ਪ੍ਰਾਈਵੇਟ ਖੇਤਰ ਦੀਆਂ ਨਾਮਵਾਰ ਕੰਪਨੀਆਂ  ਜਿਵੇਂ ਐਸ.ਐਸ.ਕੇ. ਅਤੇ ਇੰਨਫਾਰਮੇਸ਼ਨ ਪੁਆਇੰਟ ਆਦਿ ਵਿੱਚ ਪਲੇਸਮੈਂਟ ਲਈ ਇੰਟਰਵਿਊ ਕਰਵਾਈ ਗਈ ਉੱਥੇ ਹੀ ਸਰਕਾਰੀ ਖੇਤਰ ਦੀਆਂ ਸਵੈ-ਰੋਜ਼ਗਾਰ ਨਾਲ ਸਬੰਧਿਤ ਏਜੰਸੀਆਂ ਜਿਵੇਂ ਕਿ ਪੀਐਨਬੀ ਆਰਸੇਟੀ ਆਦਿ ਵਲੋਂ ਵੀ ਮੌਕੇ ‘ਤੇ
ਹਾਜ਼ਰ ਰਹਿ ਕੇ ਪ੍ਰਾਰਥੀਆਂ ਨੂੰ ਸਕਿੱਲ ਪ੍ਰਾਪਤ ਕਰਕੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
Previous Post Next Post