ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਵੇਗਾ ਸੂਬਾ ਪੱਧਰੀ ਵਿਸ਼ਾਲ ਕਬੱਡੀ ਟੂਰਨਾਮੈਂਟ-ਸੱਜਣ ਸਿੰਘ ਚੀਮਾ

ਸੁਲਤਾਨਪੁਰ ਲੋਧੀ, 16 ਅਕਤੂਬਰ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ) ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਮੌਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਤੇ ਅਰਜੁਨਾ ਐਵਾਰਡੀ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਦੇਖ ਰੇਖ ਹੇਠਾਂ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ 5 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ । ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਇਲਾਕੇ ਦੇ ਆਪ ਵਲੰਟੀਅਰਾਂ ਤੇ ਸਰਪੰਚ , ਪੰਚ, ਮੋਹਤਵਾਰਾਂ ਦੀ ਮੀਟਿੰਗ ਹੋਈ ।ਜਿਸਦੀ ਪ੍ਰਧਾਨਗੀ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕੀਤੀ । ਇਸ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਐਡ ਵੈਲਫੇਅਰ ਕਲੱਬ ਸੁਲਤਾਨਪੁਰ ਲੋਧੀ ਦਾ ਸਰਪ੍ਰਸਤ ਬਲਦੇਵ ਸਿੰਘ ਪਰਮਜੀਤਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇ ਪ੍ਰਧਾਨ ਸੁਖਵਿੰਦਰ ਸਿੰਘ ਖਿੰਡਾ ਸ਼ਾਲਾਪੁਰ ਬੇਟ , ਖਜਾਨਚੀ ਆੜ੍ਹਤੀ ਆਗੂ ਸ੍ਰੀ ਸਤਪਾਲ ਮਦਾਨ ਨੂੰ ਬਣਾਇਆ ਗਿਆ ਤੇ
ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਜੋ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਕਰੇਗੀ ।
ਇਸ ਸਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਪ੍ਰਕਾਸ਼ ਪੁਰਬ ਤੇ 5 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾਵੇਗਾ । ਜਿਸ ਵਿਚ ਨਾਮਵਰ 8 ਕਲੱਬਾਂ ਦੇ ਖਿਡਾਰੀ ਆਪਣੇ ਜੋਹਰ ਦਿਖਾਉਣਗੇ । ਉਨ੍ਹਾਂ ਦੱਸਿਆ ਕਿ ਇਸ ਕਬੱਡੀ ਟੂਰਨਾਮੈਂਟ ਦੌਰਾਨ ਪਹਿਲੇ ਇਨਾਮ ਦੀ ਰਾਸ਼ੀ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤੀ ਗਈ ਹੈ , ਜੋ ਕਿ ਪਹਿਲਾ ਇਨਾਮ ਖਿੰਡਾ ਬ੍ਰਦਰਜ ਸ਼ਾਲਾਪੁਰ ਬੇਟ ਵਾਲਿਆਂ ਵੱਲੋਂ 2.50 ਲੱਖ ਰੁਪਏ ਸਪਾਂਸਰ ਕੀਤਾ  ਜਾਵੇਗਾ ਅਤੇ ਦੂਜਾ ਇਨਾਮ 2 ਲੱਖ ਰੁਪਏ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਵੱਲੋਂ ਸਪਾਂਸਰ ਕੀਤਾ ਜਾਵੇਗਾ । ਇਸਤੋਂ ਇਲਾਵਾ ਬੈਸਟ ਸਟਾਪਰ ਦਾ ਇਨਾਮ ਚਰਨਜੀਤ ਸਿੰਘ ਕੈਨੇਡਾ ਵੱਲੋਂ ਤੇ ਬੈਸਟ ਰੇਡਰ ਦਾ ਇਨਾਮ ਪ੍ਰਤਾਪ ਸਿੰਘ ਯੂ.ਕੇ,ਨੰਬਰਦਾਰ ਜੋਗਾ ਸਿੰਘ ਮੋਮੀ ਵੱਲੋਂ ਸਪਾਂਸਰ ਕੀਤਾ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਇਸ ਸਮੇ ਲੜਕੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ ਤੇ ਲੜਕੀਆਂ ਦੀ ਜੇਤੂ ਟੀਮ ਲਈ ਪਹਿਲਾ ਇਨਾਮ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਫੱਤੋਵਾਲ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਸਪਾਂਸਰ ਕੀਤਾ ਜਾਵੇਗਾ ਤੇ ਦੂਜਾ ਇਨਾਮ ਕੁਲਵੰਤ ਸਿੰਘ ਮਸੀਤਾਂ ਵੱਲੋਂ ਹੋਵੇਗਾ । ਇਸੇ ਤਰ੍ਹਾਂ ਹੀ ਲੜਕੇ 75 ਕਿਲੋਗਰਾਮ ਕਬੱਡੀ ਦਾ ਪਹਿਲਾ ਇਨਾਮ ਮੰਨਾ ਮੋਠਾਂਵਾਲ ਵੱਲੋਂ ਹੋਵੇਗਾ । ਇਸ ਸਮੇ ਪਹਿਲਾਂ ਦੀ ਤਰ੍ਹਾਂ ਗਰਾਉਂਡ ਤਿਆਰੀ ਕਰਨ ਦੀ ਜਿੰਮੇਵਾਰੀ ਦਿਲਬਾਗ ਸਿੰਘ ਤੇ ਹੋਰ ਕਮੇਟੀ ਨੂੰ ਦਿੱਤੀ ਗਈ ਤੇ ਹੋਰ ਡਿਊਟੀਆਂ ਲਗਾਈਆਂ ਗਈਆਂ ।
Previous Post Next Post