ਸੁਲਤਾਨਪੁਰ ਲੋਧੀ,16ਅਕਤੂਬਰ,(ਲਾਡੀ,ਦੀਪ ਚੋਧਰੀ ) ਸੁਲਤਾਨਪੁਰ ਲੋਧੀ ਦੀਆਂ ਦੀਆਂ ਸੜਕਾਂ ਸਰਕਾਰ ਵੱਲੋ ਠੇਕੇਦਾਰ ਬਣਾਉਂਦੇ ਆ ਰਿਹੈ ਹਨ,ਪਰ ਹਰ ਵਾਰ ਸੜਕ ਉੱਚੀ ਤੇ ਹੋਰ ਉੱਚੀ ਹੁੰਦੀ ਗਈ ,ਤੇ ਸ਼ਹਿਰ ਵਾਸੀਆਂ ਦੇ ਮਕਾਨ ਦੁਕਾਨਾਂ ਖੂਹ ਬਣਦੇ ਗਏ ,ਇਹੀ ਹਾਲ ਸਾਰੇ ਸ਼ਹਿਰ ਦਾ ਹੋਇਆ, ਕਾਰਨ ਸੀ ਮੀਂਹ ਦੇ ਪਾਣੀ ਦਾ ਖੜਨਾ ,ਪਰ ਹੁਣ ਤਾਂ ਰੇਨ ਵਾਟਰ ਪਾਈਪ ਪੈ ਗਏ ਹਨ ,ਫੇਰ ਸੜਕ ਉੱਚੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ,ਲੱਖਾਂ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ, ਦਿਖਦੇ ਦੇਖਦੇ ਆਰੀਆ ਸਮਾਜ ਰੋਡ ਲਗਭਗ 5 ਤੋਂ 6 ਫੁੱਟ ਉੱਚਾ ਹੋ ਚੁੱਕਾ ਹੈ,ਬਹੁਤ ਲੋਕਾਂ ਨੂੰ ਮਜਬੂਰਨ ਘਰ ਦੁਕਾਨਾਂ ਦੁਬਾਰਾ ਬਣਾਉਣੀਆਂ ਪਾਈਆਂ ਹਨ ,ਇਸ ਘਾਟੇ ਦਾ ਜਿੰਮੇਵਾਰ ਕੌਣ ਹੈ,ਇਹਨਾ ਸਾਰੀਆਂ ਸੜਕਾਂ ਨੂੰ ਦੁਬਾਰਾ ਪੱਟ ਕੇ ਬਣਾਉਣ ਬਾਰੇ ਇਕ ਅਰਜੀ ਮਾਰਕੀਟ ਵਲੋਂ ਮੌਜੂਦਾ SDM ਸਾਹਿਬ ਸੁਲਤਾਨਪੁਰ ਲੋਧੀ ਨੂੰ ਦਿੱਤੀ ਜਾ ਚੁੱਕੀ ਹੈ,ਪਰ ਕੋਈ ਅਸਰ ਨਹੀਂ ,ਇਕ ਸਵਾਲ ਅਟੱਲ ਹੈ , ਕੋਣ ਜਿੰਮੇਵਾਰ ਹੈ, ,ਲੋਕ,ਠੇਕੇਦਾਰ,ਕੀ ਪ੍ਰਸ਼ਾਸ਼ਨ ਜੋਕੇ ਜਾਗਦਾ ਹੀ ਨਹੀਂ ਜਿਸ ਨੂੰ ਲੋਕਾਂ ਦਾ ਹੁੰਦਾ ਨੁਕਸਾਨ ਦਿਖਾਈ ਨਹੀਂ ਦਿੰਦਾ ,ਇਹ ਕੁਝ ਤਸਵੀਰਾਂ ਹਨ ,ਨੀਵੀਆਂ ਹੋਈਆਂ ਦੁਕਾਨਾਂ ਦੀਆਂ ,ਤੇ ਬਣ ਰਹੀ ਸੜਕ ਦੀਆਂ , ਕਾਨੂੰਨਾਂ ਨੂੰ ਤੌਰ ਤੇ ਸੜਕਾਂ ਨੂੰ ਪੱਟ ਕੇ ਹੀ ਸੜਕਾਂ ਬਣਾਈਆਂ ਜਾਂਦੀਆਂ ਹਨ ਪਰ ਮਿਲੀ ਭਗਤ ਦੇ ਨਾਲ ਸੜਕ ਦੇ ਉੱਪਰ ਸੜਕ ਬਣਾ ਕੇ ਖਾਨਾ ਪੂਰਤੀ ਕੀਤੀ ਜਾਂਦੀ ਹੈ