ਕਮਿਸ਼ਨਰ ਸ਼੍ਰੀਮਤੀ ਅਨੁਪਮ ਕਲੇਰ (ਆਈ.ਏ.ਐਸ) ਜੀ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖਤਰਾ ਵਧ ਜਾਂਦਾ ਹੈ

ਕਪੂਰਥਲਾ, 16 ਅਕਤੂਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਦਿਵਾਲੀ ਅਤੇ ਆਉਣ ਵਾਲੇ ਤਿਉਹਾਰਾਂ ਨੁੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਕਪੂਰਥਲਾ ਨੂੰ ਨਵੀਂ ਆਧੁਨਿਕ ਅੱਗ ਬੁਝਾਉਣ ਵਾਲੇ ਵਾਹਨ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮਿੰਨੀ ਫਾਇਰ ਟੈਂਡਰ, ਟਾਟਾ ਯੋਧਾ ਫਾਇਰ ਟੈਂਡਰ ਅਤੇ ਹੋਰ ਲੋੜੀਂਦਾ ਅੱਗ ਬੁਝਾਉਣ ਸਮਾਨ ਸ਼ਾਮਲ ਹੈ।
ਸ਼੍ਰੀਮਤੀ ਅਨੁਪਮ ਕਲੇਰ (ਆਈ.ਏ.ਐਸ), ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੇ ਦੱਸਿਆ ਕਿ ਇਹਨਾਂ ਵਾਹਨਾਂ ਦੇ ਮਿਲਣ ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਕਿਸੇ ਵੀ ਅਣਚਾਹੀ ਅੱਗ ਦੀ ਘਟਨਾ ਤੇ ਹੁਣ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ। ਨਵੇ ਵਾਹਨਾਂ ਨਾਲ ਫਾਇਰ ਬ੍ਰਿਗੇਡ ਵਿਭਾਗ ਦੀ ਸਮਰੱਥਾ ਹੋਰ ਵਧੇਗੀ ਅਤੇ ਤੰਗ ਗਲੀਆਂ ਜਾਂ ਸੰਕੁਚਿਤ ਇਲਾਕਿਆਂ ਵਿੱਚ ਵੀ ਅਸਾਨੀ ਨਾਲ ਪਹੁੰਚ ਕੀਤੀ ਜਾ ਸਕੇਗੀ।
ਕਮਿਸ਼ਨਰ ਸ਼੍ਰੀਮਤੀ ਅਨੁਪਮ ਕਲੇਰ (ਆਈ.ਏ.ਐਸ) ਜੀ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖਤਰਾ ਵਧ ਜਾਂਦਾ ਹੈ
Previous Post Next Post