ਪ੍ਰੰਤੂ ਪ੍ਰਧਾਨ ਦੇ ਆਸ਼ਵਾਸਨ ਦੇਣ ਦੇ ਬਾਵਜੂਦ ਵੀ ਗੰਦਗੀ ਦੇ ਢੇਰ ਢਾਈ .ਤਿੰਨ ਵਜੇ ਤੋਂ ਪਹਿਲਾਂ ਨਹੀਂ ਚੱਕੇ ਜਾ ਰਹੇ

ਸੁਲਤਾਨਪੁਰ ਲੋਧੀ 13 ਅਕਤੂਬਰ(ਲਾਡੀ,ਦੀਪ ਚੋਧਰੀ,ਉ. ਪੀ.ਚੋਧਰੀ)ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਅਤੇ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰਾਂ ਦਾ ਮੰਦਾ ਹਾਲ ਹੈ ਸਿੱਖਿਆ ਦੇ ਮੰਦਰ ਐਸ .ਡੀ .ਮਾਡਲ ਸੀਨੀਅਰ ਸੈਕੈਂਡਰੀ ਸਕੂਲ ਅਤੇ ਐਸ ,ਡੀ .ਸੀਨੀਅਰ ਸਕੈਂਡਰੀ ਸਕੂਲ   ਦੇ ਲਾਗੇ  ਰੇਲਵੇ ਰੋਡ ਤੇ ਲੱਗੇ ਗੰਦਗੀ ਦੇ ਢੇਰ ਜਿੱਥੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹਨ ਉਥੇ ਹੀ ਦੂਰ ਦੂਰ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਦੀ ਹੈ। ਗੰਦਗੀ ਦੇ ਲੱਗੇ ਢੇਰਾਂ ਨੂੰ ਵੇਖ ਕੇ ਸੰਗਤ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ ਕਿਉਂਕਿ ਨਜਦੀਕ ਰੇਲਵੇ ਸਟੇਸ਼ਨ ਹੋਣ ਕਰਕੇ ਰੋਜ਼ਾਨਾ ਵੱਡੀ ਤਾਦਾਦ ਦੇ ਵਿੱਚ ਸੰਗਤ ਗੁਰੂ ਧਰਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਅਤੇ ਸਕੂਲ ਆਉਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ,
Previous Post Next Post