ਆਫ਼ਤ ਪ੍ਰਬੰਧਨ ਨੂੰ ਬੱਚਿਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਉਣਾ ਸਮੇਂ ਦੀ ਅਹਿਮ ਲੋੜ

ਕਪੂਰਥਲਾ ,13ਅਕਤੂਬਰ , (ਲਾਡੀ,ਦੀਪ ਚੋਧਰੀ,ਉ.ਪੀ,ਚੋਧਰੀ)ਆਫ਼ਤ ਪ੍ਰਬੰਧਨ ਦਿਵਸ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇਸ ਵਿਸ਼ੇ ਨੂੰ ਬੱਚਿਆਂ ਦੀ ਪੜ੍ਹਾਈ ਦੇ ਹਰੇਕ ਪੱਧਰ ‘ਤੇ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਹੋਕਾ ਦਿੱਤਾ ਗਿਆ ।   ਇਸ ਮੋਕੇ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਜਾਾਨ ਤੇ ਮਾਲ ਦੇ ਨੁਕਸਾਨ ਨੂੰ ਸਿਫ਼ਰ ਤੱਕ ਲਿਜਾਣ ਲਈ ਆਮ ਲੋਕਾਂ ਵਿਚ ਜਾਗਰੂਕਤਾ  ਅਤੇ ਅਗਾਊ ਤਿਆਰੀਆਂ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।ਇਸ ਮੌਕੇ ਸਕੂਲੀ ਬੱਚਿਆਂ ਲਈ ਅੱਗ ਬੁਝਾਉ ਯੰਤਰਾਂ ਨਾਲ ਅੱਗ ਤੇ ਕਿਵੇਂ ਕਾਬੂ ਪਾਇਆ ਜਾਂਦਾ ਹੈ ਸਬੰਧੀ ਇਕ ਮੌਕ ਡਰਿਲ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਇਸ ਮੌਕੇ  ਜਾਣਕਾਰੀ ਦਿੰਦਿਆ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਆਫ਼ਤਾਂ ਕਦੋਂ ਵੀ ਕਿਤੇ ਵੀ ਆ ਸਕਦੀਆਂ ਹਨ, ਸਭ ਤੋਂ ਅਹਿਮ ਲੋੜ  ਇਹਨਾਂ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਵਰ ਤਿਆਰ ਰਹਿਣ ਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਆਏ ਅਣਗਿਣਤ ਹੜ੍ਹ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਜਾਗਰੂਕਤਾਂ ਦੀ ਤੁਰੰਤ ਲੋੜ ਦੀ ਹਾਮੀ ਭਰਦੀਆਂ ਹਨ। ਇਸ ਮੌਕੇ ਡਾ. ਗਰੋਵਰ ਨੇ ਆਫ਼ਤਾਂ ਦਾ ਸਾਹਮਣਾ ਕਰਨ ਲਈ ਨੌਜਵਾਨਾਂ ਨੂੰ ਗਿਆਨ ਅਤੇ  ਪ੍ਰੈਕਟੀਕਲ ਤੌਰ ‘ਤੇ ਹੁਨਰਮੰਦ ਬਣਾਉਣ ਦੀ ਅਪੀਲ ਕੀਤੀ। 
Previous Post Next Post