ਸ਼ੁਲਤਾਨਪੁਰ ਲੋਧੀ,11 ਸਤੰਬਰ,(ਲਾਡੀ ਦੀਪ ਚੋਧਰੀ,ਉਸ.ਪੀ ਚੋਧਰੀ)
ਹੜ੍ਹ ਦਾ ਪਾਣੀ ਘੱਟਣ ਦੇ ਨਾਲ ਹੀ ਅਗਲੀ ਕਾਰ ਸੇਵਾ ਰਾਹੀ ਬੰਨ੍ਹ ਦਾ ਪਾੜ ਪੂਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਆਹਲੀ ਕਲਾਂ ਤੇ ਖੁਰਦ ਦੇ ਲੋਕਾਂ ਨੂੰ ਨਾਲ ਲੈਕੇ ਵਿਉਂਤਬੰਦੀ ਕੀਤੀ।ਵੱਡੇ ਪੱਧਰ ‘ਤੇ ਮੰਡ ਇਲਾਕੇ ਵਿੱਚ ਤਬਾਹੀ ਹੋਈ ਝੋਨੇ ਦੀ ਫਸਲ ਦੇ ਵਿੱਚੋਂ ਦੀ ਬੇੜੀ ਰਾਹੀ ਲੰਘਦਿਆ ਸੰਤ ਸੀਚੇਵਾਲ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈਕੇ ਉਥੇ ਪਹੁੰਚੇ ਜਿੱਥੇ ਆਰਜ਼ੀ ਬੰਨ੍ਹ ਵਿੱਚ ਸਾਰੇ ਯਤਨਾਂ ਦੇ ਬਾਵਜੂਦ ਪਾੜ ਪੈ ਗਿਆ ਸੀ।ਇਸ ਪਾੜ ਨੂੰ ਪੂਰਨ ਲਈ ਸਾਂਝਾ ਸਲਾਹ ਮਸ਼ਵਰਾ ਕੀਤਾ ਗਿਆ।ਇਹ ਕਾਰਜ ਆਉਂਦੇ ਕੁਝ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।ਬੰਨ੍ਹ ਨੂੰ ਪੂਰਨ ਲਈ ਪੰਜਾਬ ਭਰ ਦੇ ਲੋਕ ਟਰਾਲੀਆਂ ਭਰ ਕੇ ਮਿੱਟੀ ਅਤੇ ਖਾਲੀ ਬੋਰੇ ਲਿਆ ਰਹੇ ਹਨ।ਸੰਤ ਸੀਚੇਵਾਲ ਨੇ ਕਿਹਾ ਕਿ ਬੰਨ੍ਹ ਦਾ ਪਾੜ ਪੂਰਨ ਲਈ ਜਿਹੜੇ ਕਰੇਟ ਬਣਾਉਣ ਨੇ ਹਨ ਉਸ ਲਈ ਲੋਹੇ ਦੀ ਤਾਰ ਵੱਡੇ ਪੱਧਰ ‘ਤੇ ਚਾਹੀਦੀ ਹੈ ਤੇ ਇਸੇ ਤਰ੍ਹਾਂ ਡੀਜ਼ਲ ਦੀ ਵੀ ਵੱਡੇ ਪੱਧਰ ‘ਤੇ ਖਪਤ ਹੋਵੇਗੀ।ਉਨ੍ਹਾਂ ਨੇ ਇਹ ਸਾਰੀਆਂ ਵਸਤਾਂ ਲਈ ਪੰਜਾਬੀਆਂ ਨੂੰ ਦਿਲ ਖੋਹਲ ਕੇ ਦਾਨ ਕਰਨ ਦੀ ਅਪੀਲ ਕੀਤੀ।
ਅਹਾਲੀ ਕਲਾਂ ਤੇ ਖੁਰਦ ਦੇ ਮੋਹਤਵਾਰ ਬੰਦਿਆ ਨਾਲ ਗੱਲਬਾਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਦਾ ਦਿੱਤਾ ਕਿ ਮੁਸੀਬਤਾਂ ਦੇ ਇਸ “ਹੜ੍ਹ” ਦਾ ਟਾਕਰਾ ਕਰਨ ਲਈ ਲੋਕ ਇੱਕਜੁਟ ਹੋਣ।ਉਨ੍ਹਾਂ ਕਿਹਾ ਕਿਹਾ ਕਿ ਸਾਰੀਆਂ ਸਮਸਿਆਵਾਂ ਦਾ ਹਲ ਹੋ ਸਕਦਾ ਹੈ,ਇਸ ਲਈ ਸਭ ਤੋਂ ਪਹਿਲਾਂ ਪਿੰਡਾਂ ਦਾ ਏਕਾ ਹੋਣਾ ਬੇਹੱਦ ਜਰੂਰੀ ਹੈ।
ਸੰਤ ਸੀਚੇਵਾਲ ਨੇ ਇੰਨ੍ਹਾਂ ਦੋਹਾਂ ਪਿੰਡਾਂ ਦੇ ਲੋਕਾਂ ਦੇ ਜ਼ਜ਼ਬੇ ਨੂੰ ਸਲਾਮ ਕੀਤਾ ਜਿੰਨ੍ਹਾਂ ਨੇ ਆਖੀਰ ਤੱਕ ਬੰਨ੍ਹ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਈ ਰੱਖਿਆ।ਉਨ੍ਹਾਂ ਕਿਹਾ ਕਿ ਬੰਨ੍ਹ ਉਦੋਂ ਟੁਟਾ ਜਦੋਂ ਬਿਆਸ ਦਰਿਆ ਵਿੱਚ ਪਾਣੀ 2 ਲੱਖ ਕਿਊਸਿਕ ਨੂੰ ਵੀ ਪਾਰ ਕਰ ਗਿਆ ਸੀ।
ਝੋਨੇ ਦੀ ਤਬਾਹ ਹੋਈ ਫਸਲ ਬਾਰੇ ਟਿੱਪਣੀ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਮੰਡ ਇਲਾਕੇ ਵਿੱਚ ਕਮਾਦ ਦੀ ਫਸਲ ਕਾਮਜਾਬ ਰਹਿ ਸਕਦੀ ਹੈ।ਦੂਰ-ਦੂਰ ਤੱਕ ਝੋਨੇ ਦੀ ਫਸਲ ਪਾਣੀ ਨੇ ਤਬਾਹ ਕੀਤੀ ਹੋਈ ਸੀ।ਉਨ੍ਹਾਂ ਕਿਹਾ ਕਿ ਕਿਸਾਨ ਬਦਲਵੀ ਖੇਤੀ ਬਾਰੇ ਸੋਚਣ।ਉਨ੍ਹਾਂ ਦੱਸਿਆ ਕਿ ਹੜ੍ਹ ਵਿੱਚ ਬਹੁਤੀਆਂ ਥਾਵਾਂ ‘ਤੇ ਉਨ੍ਹਾਂ ਕਮਾਦ ਦੀ ਫਸਲ ਨੂੰ ਖੜੀ ਦੇਖਿਆ ਜਦ ਕਿ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਪਾਣੀ ‘ਤੇ ਵਿਛੀ ਹੋਈ ਸੀ।ਰਾਜ ਸਭਾ ਮੈਂਬਰ ਨੇ ਕਿਹਾ ਕਿ ਕਮਾਦ ਬੀਜਣ ਨਾਲ ਹੜ੍ਹ ਨਾਲ ਫਸਲਾਂ ਦਾ ਨੁਕਸਾਨ ਘੱਟ ਹੋਵੇਗਾ।
ਬਾਕਸ ਆਈਟਿਮ
ਉਧਰ ਸਤਲੁਜ ਦਰਿਆ ਦੇ ਘਟ ਰਹੇ ਪਾਣੀ ਨੇ ਬੰਨ੍ਹ ਨੂੰ ਢਾਅ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਬਾਅਦ ਦੁਪਹਿਰ ਬਾਊਪੁਰ ਮੰਡ ਇਲਾਕੇ ਵਿੱਚੋਂ ਹੁੰਦਾ ਹੋਇਆ ਸਤਲੁਜ ਦਰਿਆ ਦਾ ਦੌਰਾ ਕੀਤਾ।ਪਿੰਡ ਚੱਕ ਵਡਾਲਾ ਨੇੜੇ ਸਤਲੁਜ ਦਰਿਆ ਨੇ ਆਰਜ਼ੀ ਬੰਨ੍ਹ ਨੂੰ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਇਹ ਬੰਨ੍ਹ ਵੱਡੇ ਪੱਧਰ ‘ਤੇ ਨੁਕਸਾਨਿਆ ਗਿਆ ਹੈ।ਹਾਲਾਂ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ ਪਰ ਇਸ ਦੇ ਬਾਵਜੂਦ ਦਰਿਆ ਬੰਨ੍ਹ ਨੂੰ ਢਾਅ ਲਾ ਰਿਹਾ ਹੈ।

Tags
ਸੁਲਤਾਨਪੁਰ ਲੋਧੀ