ਸੁਲਤਾਨਪੁਰ ਲੋਧੀ, 08 ਸਤੰਬਰ ,(ਲਾਡੀ,ਦੀਪ ਚੋਧਰੀ,ਉ ਪੀ ਚੋਧਰੀ)
ਬਾਊਪੁਰ ਮੰਡ ਵਿੱਚ ਹੜ੍ਹ ਆਇਆ ਨੂੰ 29ਵਾਂ ਦਿਨ ਹੈ। ਇਸ ਦੇ ਬਾਵਜੂਦ ਬਿਆਸ ਦਰਿਆ ਦਾ ਕਹਿਰ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਜਦੋਂ ਬਿਆਸ ਦਰਿਆ ਵਿੱਚ 2 ਲੱਖ ਕਿਊਸਿਕ ਤੋਂ ਵੱਧ ਪਾਣੀ ਤੇਜ਼ ਰਫ਼ਤਾਰ ਵਿੱਚ ਵਗਦਾ ਸੀ ਉਦੋਂ ਨੁਕਸਾਨ ਘੱਟ ਹੋਇਆ ਪਰ ਹੁਣ ਬਿਆਸ ਦਰਿਆ ਦਾ ਬਦਲਿਆ ਵਹਿਣ ਜ਼ਿਆਦਾ ਮਾਰ ਕਰਨ ਲੱਗ ਪਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਣਾਇਆ ਬੇੜਾ ਹੀ ਪੀੜਤ ਲੋਕਾਂ ਦੀ ਉਮੀਦ ਪੂਰੀ ਕਰ ਰਿਹਾ ਹੈ। ਇਸ ਬੇੜਾ ਵਿੱਚ ਸਮਾਨ ਰੱਖਣ ਦੀ ਸਮਰੱਥਾ 25 ਟਨ ਦੇ ਕਰੀਬ ਹੋਣ ਕਾਰਨ ਘਰਾਂ ਦਾ ਸਮਾਨ ਸਹਿਜੇ ਹੀ ਬੇੜੇ ਵਿਚ ਵੱਡੀ ਪੱਧਰ ‘ਤੇ ਲੱਦਿਆ ਜਾਂਦਾ ਹੈ।
ਪੀੜਤ ਲੋਕਾਂ ਦਾ ਸਾਥ ਦੇਣ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਡੱਟ ਕੇ ਸਾਥ ਦੇ ਰਹੇ ਹਨ। ਨੇੜਲੇ ਪਿੰਡ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਆਹਲੀ ਤੋਂ ਅੱਠ-ਦੱਸ ਜਣੇ ਸੀ ਜਿੰਨ੍ਹਾਂ ਨੇ ਪੀੜਤ ਪਰਿਵਾਰਾਂ ਦਾ ਸਮਾਨ ਬੇੜੇ ਵਿੱਚ ਲੱਦਣ ਅਤੇ ਲਹਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਸ ਨੇ ਦੱਸਿਆ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਈ ਵਾਰ ਬੇੜਾ ਡੋਲਣ ਲੱਗ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸੰਤ ਸੀਚੇਵਾਲ ਦੀਆਂ ਮੋਟਰ ਬੋਟਾਂ ਵੱਡੇ ਬੜੇ ਨੂੰ ਧੱਕ ਕੇ ਪਾਰ ਲੈਆਉਂਦੀਆਂ ਹਨ ਤੇ ਬੇੜੇ ਨੂੰ ਡੋਲਣ ਤੋਂ ਬਚਾਉਣ ਵਿੱਚ ਬਹੁਤ ਹੀ ਮੱਦਦਗਾਰ ਸਾਬਿਤ ਹੋ ਰਹੀਆਂ ਹਨ।
ਇਸ ਬੇੜੇ ਨੂੰ ਬਣਾਉਣ ਵਾਲੇ ਮੁਖ ਮਿਸਤਰੀ ਵਰਿੰਦਰ ਸਿੰਘ ਖਡੂਰ ਨੇ ਦੱਸਿਆ ਕਿ ਉਸ ਦੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ ਜਦੋਂ ਬੇੜਾ ਆਪਣੇ ਮਕਸਦ ਨੂੰ ਪਾਰ ਕਰ ਰਿਹਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਰਕਸ਼ਾਪ ਵਿੱਚ ਤਾਂ ਉਹ ਪਿੱਛਲੇ ਇੱਕ ਦਹਾਕੇ ਤੋਂ ਕੰਮ ਕਰ ਰਿਹਾ ਹੈ ਪਰ ਕਦੇਂ ਬੇੜੀ ਨਹੀਂ ਸੀ ਬਣਾਈ। ਹੜ੍ਹ ਦੌਰਾਨ ਬੇੜੀਆਂ ਦੀ ਆ ਰਹੀ ਕਿਲੱਤ ਤੇ ਖ਼ਾਸ ਕਰਕੇ ਵੱਡੇ ਬੇੜੇ ਦੀ ਲੋੜ ਪੂਰੀ ਕਰਨ ਲਈ ਇਹ ਬੇੜਾ ਵਿਕਸਤ ਕੀਤਾ ਗਿਆ ਹੈ।
ਇਸ ਬੇੜੇ ਦੀ ਚਰਚਾ ਸ਼ੋਸ਼ਲ ਮੀਡੀਆ ‘ਤੇ ਵੀ ਖੂਬ ਹੋ ਰਹੀ ਹੈ ਤੇ ਖ਼ਾਸ ਕਰਕੇ ਐਕਸ ‘ਤੇ ਇਸ ਬੇੜੇ ਦੀ ਹੋ ਰਹੀ ਪ੍ਰਸੰਸ਼ਾ ਨੇ ਵੀ ਸਾਡੇ ਹੌਸਲੇ ਬੁਲੰਦ ਕੀਤੇ ਹਨ।