ਪੰਜਾਬ ਗ੍ਰਾਮੀਣ ਬੈਂਕ ਸੁਲਤਾਨਪੁਰ ਲੋਧੀ ਬਰਾਂਚ ਵੱਲੋਂ ਬੈਂਕ ਦਾ 21ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਸੁਲਤਾਨਪੁਰ ਲੋਧੀ 12 ਸਤੰਬਰ( ਲਾਡੀ,ਦੀਪ ਚੋਧਰੀ,ਉ.ਪੀ  ਚੋਧਰੀ)     ਪੰਜਾਬ ਗ੍ਰਾਮੀਣ ਬੈਂਕ ਸੁਲਤਾਨਪੁਰ ਲੋਧੀ ਬਰਾਂਚ ਵੱਲੋਂ ਬੈਂਕ ਦਾ 21ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਬੈਂਕ ਵੱਲੋਂ ਇੱਕ  ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਬੈਂਕ ਦੇ ਨਾਲ ਵਧੀਆ ਸਹਿਯੋਗ ਕਰਨ ਵਾਲੇ ਕਿਸਾਨ, ਆੜਤੀਏ ਅਤੇ ਦੁਕਾਨਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਮੈਨੇਜਰ ਅਵਤਾਰ ਰਾਮ ਸੰਧੂ ਨੇ ਦੱਸਿਆ ਹੈ ਕਿ ਬੈਂਕ ਵੱਲੋਂ ਹਰ ਵਰਗ ਵਾਸਤੇ ਘੱਟ ਵਿਆਜ ਤੇ ਬਹੁਤ ਵਧੀਆ ਸਕੀਮਾਂ ਚਲਾਈਆਂ ਜਾ ਰਹੀਆਂ ਹਨ  ਉਨਾਂ ਨੇ ਦੱਸਿਆ ਹੈ ਕਿ ਐਜੂਕੇਸ਼ਨ ,ਹਾਊਸਿੰਗ ਤੇ ਕਾਰ ਲਾਉਣ ਤੇ ਬਿਲਕੁਲ ਜੀਰੋ ਵਿਆਜ ਲਿਆ ਜਾਂਦਾ ਹੈ ਉਹਨਾਂ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ  ਕਿ ਉਹ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਣ ਤਾਂ ਜੋ ਬੈਂਕ ਦੇ ਵੱਲੋਂ ਦਿੱਤੀ ਜਾ ਰਹੀਆਂ ਸਕੀਮਾਂ ਦਾ ਫਾਇਦਾ ਲੈਣ। ਬੈਂਕ ਵੱਲੋਂ ਲੋਨ ਲੈਣ ਵਾਲੇ ਗਾਹਕਾਂ ਦਾ ਬੈਂਕ ਵੱਲੋਂ ਪੂਰਾ ਸਹਿਯੋਗ ਕੀਤਾ ਜਾਂਦਾ ਹੈ। ਇਸ ਮੌਕੇ ਮੈਨੇਜਰ ਅਵਤਾਰ ਸਿੰਘ ਸੰਧੂ ਨੇ ਕਿਸਾਨਾਂ ,ਆੜਤੀਆਂ, ਅਤੇ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਬਰਾਂਚ ਸੁਲਤਾਨਪੁਰ ਲੋਧੀ ਤਰੱਕੀ ਤੇ ਰਾਹ ਤੇ ਚੱਲ ਰਹੀ ਹੈ।
ਇਸ ਮੌਕੇ ਸਹਾਇਕ ਮੈਨੇਜਰ ਸ਼ਾਹਬਾਜ਼ ਸਿੰਘ ,ਸਮੀਤਾ ਮੈਡਮ ਰਮਨੀਕ ਮਿਸ਼ਰਾ, ਪ੍ਰੇਮ ਕੁਮਾਰ, ਰਣਜੀਤ ਸਿੰਘ, ਸਿਮਰਨ ਕੌਰ ,ਸਰਬਜੀਤ ਕੌਰ, ਜਸਵੀਰ ਸਿੰਘ
ਜੋਗਿੰਦਰ ਸਿੰਘ, ਚਰਨ ਸਿੰਘ, ਰਾਜ ਰਾਣੀ, ਮੰਗਲ ਸਿੰਘ, ਹਰੀ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ,ਰਜਿੰਦਰ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਸ਼ਿਵਦੇਵ ਸਿੰਘ ਆਦੀ ਹਾਜ਼ਰ ਸਨ
Previous Post Next Post