ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕੋ ਹੱਲ ਖੇਡਾਂ ਵੱਲ ਨੂੰ ਕਰਨ ਨੌਜਵਾਨ ਰੁਝਾਨ -ਕਰਨਜੀਤ ਅਹਲੀਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਬਾਬਾ ਸ਼ੇਖ ਫ਼ਰੀਦ ਕ੍ਰਿਕੇਟ ਕਲੱਬ

ਸੁਲਤਾਨਪੁਰ ਲੋਧੀ ,ਜੂਨ( ਲਾਡੀ, ੳ.ਪੀਚੌਧਰੀ) ਪੰਜਾਬ ਵਿੱਚ ਜਿੱਥੇ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਇਸ ਤੇ ਚਿੰਤਾ ਪ੍ਰਗਟ ਕਰਦੇ ਹੋਇਆ ਹਲਕਾ ਸੁਲਤਾਨਪੁਰ ਲੋਧੀ ਤੋਂ  ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਸਿਰਕੱਢ ਆਗੂ ਕਰਨਜੀਤ ਸਿੰਘ ਅਹਲੀ ਵੱਲੋਂ  ਅੱਜ ਬਾਬਾ ਸ਼ੇਖ ਫ਼ਰੀਦ ਕ੍ਰਿਕੇਟ ਕਲੱਬ ਵੱਲੋ ਕਰਵਾਏ ਜਾ ਰਹੇ 15ਵਾਂ ਕ੍ਰਿਕਟ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਜੇਤੂ ਟੀਮਾਂ ਨੂੰ ਇਨਾਮ ਵੰਡੇ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।ਇਸ ਮੌਕੇ ਕਰਨਜੀਤ ਆਹਲੀ ਨੇ ਕਲੱਬ ਵੱਲੋਂ ਖੇਡਾਂ ਦੇ ਖੇਤਰ ਵਿੱਚ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਹੈ ।
ਇਸ ਮੌਕੇ ਤੇ ਕਰਨਜੀਤ ਸਿੰਘ ਆਹਲੀ ਨੇ ਕਿਹਾ ਹੈ ਕਿ  ਕਲੱਬ ਵੱਲੋਂ ਆਯੋਜਿਤ ਕਰਵਾਇਆ ਜਾ ਰਹੀਆ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਵਿੱਚ ਅਸਰਦਾਰ ਭੂਮਿਕਾ ਨਿਭਾਅ ਰਹੀਆਂ ਹਨ।ਆਹਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਪਿੰਡਾਂ ਦੇ ਯੂਥ ਕਲਬਾਂ ਵੱਲੋਂ ਕੀਤੇ ਜਾ ਰਹੇ  ਯਤਨਾਂ ਦੀ ਸ਼ਲਾਘਾ ਕਰਦਿਆਂ ਆਹਲੀ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਹੋਰਨਾਂ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਦੇ ਨਾਲ ਨਾਲ ਹੀ ਕਰਨਜੀਤ ਅਹਲੀ ਵੱਲੋਂ ਹੋਰ ਨੌਜਵਾਨਾਂ ਨੂੰ ਵੀ ਨਸ਼ਿਆਂ ਨੂੰ ਤਿਆਗਣ ਅਤੇ ਖੇਡਾਂ ਵੱਲ ਰੁਝਾਨ ਕਰਨ ਦੀ ਜਿੱਥੇ ਅਪੀਲ ਕੀਤੀ ਗਈ ਉੱਥੇ ਨਾਲ ਹੀ ਉਹਨਾਂ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਅਗਰ ਕੋਈ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤਾਂ ਉਸ ਦੀ ਸੰਭਵ ਮਦਦ ਵੀ ਕੀਤੀ ਜਾਏਗੀ।
ਇਸ ਮੌਕੇ ਤੇ ਸੁਖਵੰਤ ਮਠਾੜੂ,ਸੁਖਪ੍ਰੀਤ ਨੰਬਰਦਾਰ,ਸਤਨਾਮ ਸਿੰਘ,ਜਸਵਿੰਦਰ ਸਿੰਘ,ਰਵਿੰਦਰ ਸਿੰਘ ਪਿਥੋਰਾਲ,ਪਿਸ਼ੌਰ ਸਿੰਘ ਸਰਪੰਚ ਫਰੀਦ ਸਾਰਾਏ, ਬੱਬੂ ਸਰਾਂ ਪੀ ਏ  ਅਵਤਾਰ ਸਿੰਘ ਸੰਧੂ  (ਕਪਤਾਨ)ਯਾਦਵੀਰ ਸਿੰਘ,ਰਵੀ ਸਹੋਤਾ, ਅਸ਼ੋਕ ਸਹੋਤਾ,ਰਾਜੇਸ਼ ਸਹੋਤਾ ਆਦਿ ਹਾਜ਼ਰ ਸਨ।
Previous Post Next Post