ਆਜ਼ਾਦ ਧੜੇ ਦੇ ਉਮੀਦਵਾਰ ਪਵਨ ਕੁਮਾਰ ਕਨੋਜੀਆ ਦੇ ਹੱਕ ਚ ਵਿਧਾਇਕ ਰਾਣਾ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰਲੋਕ ਉਮੀਦਵਾਰਾਂ ਦੇ ਕੰਮ ਵੇਖ ਕੇ ਵੋਟਾਂ ਪਾਉਣਗੇ : ਵਿਧਾਇਕ ਰਾਣਾ

ਸੁਲਤਾਨਪੁਰ ਲੋਧੀ,22 ਮਈਵਾਰਡ ਨੰਬਰ ਚਾਰ ਤੋਂ ਆਜ਼ਾਦ ਧੜੇ ਦੇ ਉਮੀਦਵਾਰ ਪਵਨ ਕੁਮਾਰ ਕਨੋਜੀਆ ਦੇ ਹੱਕ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸਾਥੀਆਂ ਸਮੇਤ ਵਾਰਡ ਦੇ ਮੁਹੱਲਾ ਲਲਾਰੀਆਂ, ਮੁਹੱਲਾ ਮਹਿਰਿਆਂ, ਫੁਹਾਰਾ ਚੌਂਕ, ਮੁਹੱਲਾ ਨਸੀਰਪੁਰੀਆਂ, ਭਾਰਾ ਮਲ ਮੰਦਿਰ ਰੋਡ ਆਦਿ ਵਿਖੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਸੁਥਰੇ ਅਕਸ਼ ਦੇ ਮਾਲਕ ਅਤੇ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲੇ ਉਮੀਦਵਾਰ ਪਵਨ ਕੁਮਾਰ ਕਨੋਜੀਆ ਨੂੰ ਮੁੜ ਤੋਂ ਸੇਵਾ ਦਾ ਮੌਕਾ ਦੇਣ। ਵਿਧਾਇਕ ਰਾਣਾ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਮਗਰੋਂ ਨਗਰ ਕੌਂਸਲ ਤੇ ਆਜ਼ਾਦ ਧੜਾ ਕਾਬਜ਼ ਹੋਵੇਗਾ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਜੋਗਾ ਸਿੰਘ ਕਾਲੇਵਾਲ, ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜੋਗਾ ਸਿੰਘ ਕਾਲੇਵਾਲ, ਕਨੋਜੀਆ ਸੇਵਾ ਦਲ ਦੇ ਸਰਪ੍ਰਸਤ ਸ਼ਿਵ ਕੁਮਾਰ ਕਨੌਜੀਆ, ਅਨਿਲ ਧੀਰ ਪਪਰੂ, ਸੋਨੂੰ ਕਨੋਜੀਆ ਪ੍ਰਧਾਨ ਕਨੋਜੀਆ ਸੇਵਾ ਦਲ, ਸੰਜੀਵ ਅਰੋੜਾ, ਵਿਨੋਦ ਕਨੋਜੀਆ, ਜਸਪਾਲ ਸਿੰਘ ਢਿੱਲੋ, ਬਲਜਿੰਦਰ ਸਿੰਘ ਨੰਡਾ, ਬਲਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਆਦਿ ਵੀ ਹਾਜ਼ਰ ਸਨ।

Post a Comment

Previous Post Next Post