ਸੁਲਤਾਨ ਪੁਰ ਲੋਧੀ, 6 ਅਪ੍ਰੈਲ (ਲਾਡੀ ਦੀਪ ਚੌਧਰੀ ਓਪੀ ਚੌਧਰੀ )ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਖਤਮ ਕਰਨ ਦੇ ਸਾਰੇ ਦਾਅਵਿਆਂ ਨੂੰ ਝੂਠ ਦੱਸਦਿਆਂ ਮਹਿਲਾਵਾਂ ਨੇ ਕਿਹਾ ਕਿ ਨਸ਼ਾ ਸ਼ਰੇਆਮ ਸਿਆਸੀ ਲੋਕਾਂ ਦੀ ਪੁਸ਼ਤ ਪਨਾਹ ਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਵਿਕ ਰਿਹਾ ਹੈ। ਪੁਲਿਸ ਤਾਂ ਸਿਰਫ ਖਾਨਾ ਪੂਰਤੀ ਲਈ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੂੰ ਚੁੱਕ ਕੇ ਲੈ ਜਾਂਦੀ ਹੈ ਜਦਕਿ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨਸ਼ੇ ਵੇਚਣ ਵਾਲਿਆਂ ਤੋਂ ਅਣਜਾਣ ਨਹੀਂ ਹੈ ਪਰ ਜਾਣਬੁਝ ਕੇ ਅਣਜਾਣ ਬਣ ਰਹੀ ਹੈ। ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਵਿਰੁੱਧ ਸਖਤੀ ਕੀਤੀ ਜਾਵੇ।
ਮੀਡੀਆ ਰਾਹੀਂ ਮਾਮਲਾ ਚੁੱਕਣ ਉਪਰੰਤ ਸਥਾਨਕ ਪੁਲਿਸ ਨੇ ਏਸੀਪੀ ਧੀਰੇਂਦਰ ਵਰਮਾ ਦੀ ਅਗਵਾਈ ਹੇਠ ਅੱਜ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਨਾਲ ਲਗਦੇ ਮੁਹੱਲਾ ਪੰਡੋਰੀ ਵਿਖੇ ਕਾਸੋ ਆਪਰੇਸ਼ਨ ਚਲਾਇਆ ਜਿਸ ਵਿੱਚ ਏਐਸਪੀ ਧੀਰੇਂਦਰ ਵਰਮਾ ਤੋਂ ਇਲਾਵਾ ਥਾਣਾ ਮੁਖੀ ਸੁਲਤਾਨਪੁਰ ਲੋਧੀ ਹਰਿੰਦਰ ਸਿੰਘ, ਤਲਵੰਡੀ ਚੌਧਰੀਆਂ ਥਾਣਾ ਮੁਖੀ ਸੋਨਮਦੀਪ ਕੌਰ ਅਤੇ ਥਾਣਾ ਮੁਖੀ ਫੱਤੂਢੀਂਗਾ ਅਮਨਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਸ਼ਾਮਿਲ ਸੀ। ਮੁਹੱਲਾ ਵਾਸੀਆਂ ਦੇ ਦੋਸ਼ ਲਗਾਇਆ ਕਿ ਸੁਲਤਾਨਪੁਰ ਲੋਧੀ ਪੁਲਿਸ ਖਾਨਾ ਪੂਰਤੀ ਕਰਦਿਆਂ ਮੁਹੱਲਾ ਪੰਡੋਰੀ ਦੇ ਇੱਕ ਪਾਸੇ ਤੋਂ ਦਾਖਲ ਹੋ ਕੇ ਦੂਸਰੇ ਪਾਸਿਓਂ ਦੀ ਬਾਹਰ ਨਿਕਲ ਕੇ ਵਾਪਸ ਥਾਣੇ ਚਲੀ ਗਈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਅੱਜ ਪੁਲਿਸ ਨੂੰ ਕਿਥੋਂ ਚੇਤਾ ਆ ਗਿਆ ਇਥੇ ਤਾਂ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਪੁਲਿਸ ਦੀ ਕਥਿਤ ਛਤਰ ਛਾਇਆ ਹੇਠ ਚੱਲ ਰਿਹਾ ਹੈ। ਕਾਸੋ ਆਪਰੇਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐਸਪੀ ਧੀਰੇਂਦਰ ਵਰਮਾ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ। ਉਹਨਾਂ ਮੁਹੱਲਾਵਾਸੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੁਠਲਾਇਆ। ਉਹਨਾਂ ਇਹ ਵੀ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁੜਾਊ ਕੇਂਦਰ ਭੇਜਿਆ ਜਾਵੇਗਾ ਤੇ ਨਸ਼ਾ ਵੇਚਣ ਵਾਲੇ ਨੂੰ ਜੇਲ ਦੇ ਅੰਦਰ ਭੇਜਿਆ ਜਾਵੇਗਾ।
ਥਾਣਾ ਮੁਖੀ ਸੁਲਤਾਨਪੁਰ ਲੋਧੀ ਹਰਿੰਦਰ ਸਿੰਘ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨਾਂ ਦੇ ਉੱਪਰ ਨਸ਼ੀਲੀ ਦਵਾਈਆਂ ਵੇਚਣ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਸਪਸ਼ਟ ਕੀਤਾ ਕਿ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਦੀ ਔਰਤ ਦੇ ਚਾਰ ਪੁੱਤਰ ਵੱਖ ਵੱਖ ਕਾਰਨਾਂ ਵਿੱਚ ਵੱਖ ਵੱਖ ਸਮੇਂ ਵਿੱਚ ਮੌਤ ਦੇ ਮੂੰਹ ਵਿੱਚ ਗਏ ਹਨ। ਉਹਨਾਂ ਦੱਸਿਆ ਕਿ ਉਸਦਾ ਪੰਜਵਾਂ ਲੜਕਾ ਨਸ਼ਾ ਛਡਾਊ ਕੇਂਦਰ ਅੰਮ੍ਰਿਤਸਰ ਭੇਜਿਆ ਹੈ।

Tags
ਸੁਲਤਾਨ ਪੁਰ ਲੋਧੀ