ਸੁਲਤਾਨਪੁਰ ਲੋਧੀ 3 ਅਪ੍ਰੈਲ (ਲਾਡੀ ਦੀਪ ਚੌਧਰੀ ਓਪੀ ਚੌਧਰੀ) ਅੱਜ ਦਿਨ ਦਿਹਾੜੇ ਤਕਰੀਬਨ 12:30 ਵਜੇ ਪੀਆਰਟੀਸੀ ਦੀ ਇੱਕ ਬੱਸ, ਜੋ ਰੋਜ਼ਾਨਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਸਿੱਧਵਾਂ ਦੋਨਾ-ਮੋਠਾਂਵਾਲਾ ਰੂਟ ‘ਤੇ ਚੱਲਦੀ ਹੈ, ਨੂੰ ਦਾਤਰ ਦੀ ਨੋਕ ‘ਤੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ।
ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ - ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ।
ਉਨ੍ਹਾਂ ਵਿੱਚੋਂ ਦੋ ਵਿਅਕਤੀ ਦਾਤਰ ਲੈ ਕੇ ਬੱਸ ਵਿੱਚ ਜਬਰਦਸਤੀ ਚੜ੍ਹ ਗਏ ਅਤੇ ਡਰਾਉਂਦੇ ਹੋਏ ਕੰਡਕਟਰ ਦੇ ਬੈਗ ਵਿੱਚੋਂ ਲਗਭਗ 800-900 ਰੁਪਏ ਖੋਹ ਲਏ। ਘਟਨਾ ਦੌਰਾਨ ਇੱਕ ਦੋਸ਼ੀ ਨੇ ਆਪਣੀ ਪਛਾਣ “ਸਿੱਧਵਾਂ ਦਾ ਜੋਗੀ” ਵਜੋਂ ਦੱਸਦਿਆਂ ਧਮਕੀ ਦਿੱਤੀ ਕਿ ਕਿਸੇ ਨੂੰ ਦੱਸਿਆ ਤਾਂ ਨਤੀਜੇ ਭੁਗਤਣੇ ਪੈਣਗੇ।
ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਪੁਲਿਸ ਚੌਂਕੀ ਮੋਠਾਂਵਾਲਾ ਲਿਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਏਐਸਆਈ ਸੁਰਜੀਤ ਸਿੰਘ ਚੌਂਕੀ ਇੰਚਾਰਜ ਮੋਠਾਂਵਾਲਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Tags
ਸੁਲਤਾਨ ਪੁਰ ਲੋਧੀ