ਸੁਲਤਾਨਪੁਰ ਲੋਧੀ14ਮਾਰਚ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ): ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਇਹ ਸ਼ਬਦ ਐਸਡੀਐਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸੀਐਸਸੀ ਸੈਂਟਰਾਂ ਦੇ ਦੌਰੇ ਦੌਰਾਨ ਕਹੇ। ਉਹਨਾਂ ਨੇ ਦੱਸਿਆ ਕਿ ਸ਼ਹਿਰ ਅਤੇ ਪਿੰਡਾਂ ਵਿੱਚ ਕਾਰਡ ਬਣਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਤਿੰਨ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ, ਪਿੰਡਾਂ ਵਿੱਚ 7 ਮੋਬਾਈਲ ਕੈਂਪ ਲਗਾਏ ਗਏ ਹਨ ਜੋ ਰੋਟੇਸ਼ਨ ਅਨੁਸਾਰ ਹਰ ਪਿੰਡ ਵਿੱਚ 6-6 ਦਿਨ ਰੁਕ ਕੇ ਕਾਰਡ ਬਣਾ ਰਹੇ ਹਨ। ਦੂਜਾ, SDM ਦਫ਼ਤਰ ਵਿਖੇ ਪੱਕਾ ਕੈਂਪ ਚੱਲ ਰਿਹਾ ਹੈ ਅਤੇ ਤੀਜਾ, ਨਗਰ ਕੌਂਸਲ (ਮਿਉਂਸਪਲ ਕਮੇਟੀ) ਦੇ ਦਫ਼ਤਰ ਵਿੱਚ ਵੀ ਲੋਕਾਂ ਦੀ ਸਹੂਲਤ ਲਈ ਕਾਰਡ ਬਣਾਏ ਜਾ ਰਹੇ ਹਨ।
SDM ਨੇ ਅੱਗੇ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ (CSC) ਵਿੱਚ ਇਹ ਕਾਰਡ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕੁਝ ਸੀਐਸਸੀ ਸੈਂਟਰਾਂ ਵਿੱਚ ਕਾਰਡ ਪ੍ਰਤੀ ਇਨ੍ਹਾਂ ਉਤਸ਼ਾਹ ਨਹੀਂ ਸੀ ਤੇ ਕਾਰਡ ਬਹੁਤ ਘੱਟ ਬਣਾਏ ਜਾ ਰਹੇ ਸਨ ਜਿਸ ਕਰਕੇ ਉਹਨਾਂ ਨੇ ਅੱਜ ਉਨਾਂ ਸੀਐਸਸੀ ਸੈਂਟਰਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਾਇਜ਼ਾ ਲਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਹਰ ਵਿਅਕਤੀ ਦਾ ਇਹ ਕਾਰਡ ਬਣਿਆ ਹੋਣਾ ਚਾਹੀਦਾ ਹੈ ਤਾਂ ਜੋ ਸਰੀਰ ਦੀ ਕਿਸੇ ਸਮੱਸਿਆ ਦੇ ਇਲਾਜ ਲਈ ਇਹ ਕਾਰਡ ਉਪਯੋਗ ਵਿੱਚ ਲਿਆਇਆ ਜਾ ਸਕੇ ਉਨ੍ਹਾਂ ਕਿਹਾ ਕਿ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਸਾਡੇ ਕਾਰੋਬਾਰ ਵਧੀਆ ਹੋਣਗੇ ਸਾਡੇ ਕਾਰੋਬਾਰ ਵਧੀਆ ਹੋਣਗੇ ਤੇ ਸਾਡਾ ਪੰਜਾਬ ਤਰੱਕੀ ਕਰੇਗਾ। ਇਸ ਲਈ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਪਰਿਵਾਰ ਆਪਣਾ ਸਿਹਤ ਬੀਮਾ ਕਾਰਡ ਜ਼ਰੂਰ ਬਣਵਾਏ ਤਾਂ ਜੋ ਲੋੜ ਪੈਣ 'ਤੇ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕੇ।
ਇਸ ਮੌਕੇ ਰਜਿਸਟਰੀਆਂ ਗੁਰਵਿੰਦਰ ਸਿੰਘ ਵਿਰਕ, ਆਸ਼ੂਤੋਸ਼ ਗੁਜਰਾਲ ,ਦੀਪਕ ਕੁਮਾਰ ,ਬਲਵਿੰਦਰ ਸਿੰਘ, ਨਿਧੀ ਗੁਜਰਾਲ,ਜਸਵੰਤ ਸਿੰਘ, ਕਮਲਜੀਤ ਸਿੰਘ ,ਮਨਜੀਤ ਕੌਰ, ਨਿਚਲ ਵਾਲਾ ਆਸ਼ਾ ਵਰਕਰ ,ਪਰਮਜੀਤ ਕੌਰ ਸਰਬਜੀਤ ਕੌਰ ਬਲਵਿੰਦਰ ਕੌਰ ,ਰਮਨ ਬਾਲਾ, ਹਰਪ੍ਰੀਤ ਕੌਰ, ਹਰਜਿੰਦਰ ਕੌਰ ਆਸ਼ਾ ਵਰਕਰ ਆਦਿ
ਹਾਜਰ ਸਨ

Tags
ਸੁਲਤਾਨ ਪੁਰ ਲੋਧੀ