ਸੂਬਾ ਸਰਕਾਰ ਆਪਣੀ ਪਾਰਟੀ ਦੇ ਵਰਕਰਾਂ ਨੂੰ ਹੀ ਇਹਨਾਂ ਅਹੁਦਿਆਂ ਤੇ ਨਾਮਜਦ ਕਰ ਲਵੇ : ਲੋਕਾਂ ਦੀ ਮੰਗ

ਸੁਲਤਾਨਪੁਰ ਲੋਧੀ,14 ਦਸੰਬਰ  (,ਲਾਡੀ.ਦੀਪ ਚੋਧਰੀ,ਉ.ਪੀ.ਚੋਧਰੀ)ਸੁਲਤਾਨਪੁਰ ਲੋਧੀ ਬਲਾਕ ਸੰਮਤੀ ਦੀਆਂ 17 ਅਤੇ ਜਿਲਾ ਪ੍ਰੀਸ਼ਦ ਕਪੂਰਥਲਾ ਦੀਆਂ 3 ਸੀਟਾਂ ਤੇ ਵੋਟਾਂ ਪੈਣ ਦਾ ਕੰਮ ਹਲਕਾ ਸੁਲਤਾਨਪੁਰ ਲੋਧੀ ਅੰਦਰ ਅਮਨ ਸ਼ਾਂਤੀ ਨਾਲ ਮੁਕੰਮਲ ਹੋਇਆ ਅਤੇ ਕਿਸੇ ਪਾਸੇ ਵੀ ਕੋਈ ਵੀ ਅਨਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਇਥੇ ਸੱਤਾਧਾਰੀ ਧਿਰ ਤੋਂ ਇਲਾਵਾ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਧੜੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਭੱਜ ਦੌੜ ਕੀਤੀ ਜਾ ਰਹੀ ਸੀ ਅਤੇ ਅੰਦਰ ਖਾਤੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਾਉਣ ਲਈ ਯਤਨ ਕੀਤਾ ਜਾ ਰਹੇ ਸਨ। ਸੁਲਤਾਨਪੁਰ ਲੋਧੀ ਦੇ ਜਿਲਾ ਪ੍ਰੀਸ਼ਦ ਦੇ ਟਿੱਬਾ, ਭਰੋਆਣਾ ਤੇ ਫੱਤੁਢੀਂਗਾ ਜ਼ੋਨਾਂ ਤੋਂ ਇਲਾਵਾ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ 17 ਜ਼ੋਨਾਂ ਤੇ ਖੜੇ ਵੱਖ - ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਅੱਜ ਸ਼ਾਮ ਡੱਬਿਆਂ ਵਿੱਚ ਬੰਦ ਹੋ ਗਈ ਅਤੇ ਉਹ ਡੱਬੇ ਚੋਣ ਅਮਲੇ ਵੱਲੋਂ ਬੀਡੀਪੀਓ ਦਫਤਰ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਏ ਗਏ। ਇਸ ਮੌਕੇ ਚੋਣ ਅਧਿਕਾਰੀ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਵੋਟਾਂ ਵਾਲੇ ਡੱਬੇ ਲੋਕਰ ਰੂਮ ਵਿੱਚ ਸਖਤ ਪਹਿਰੇ ਹੇਠ ਰਖਵਾ ਦਿੱਤੇ ਗਏ। ਵੱਖ-ਵੱਖ ਉਮੀਦਵਾਰਾਂ ਤੋਂ ਇਲਾਵਾ ਉਹਨਾਂ ਦੇ ਸਮਰਥਕਾਂ ਵੱਲੋਂ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਦੇਰ ਸ਼ਾਮ ਤੱਕ ਬੀਡੀਪੀਓ ਦਫਤਰ ਸੁਲਤਾਨਪੁਰ ਲੋਧੀ ਵਿਖੇ ਅਮਲੇ ਵੱਲੋਂ ਵੋਟਾਂ ਵਾਲੇ ਬਕਸੇ ਇਥੇ ਹੋਰ ਸਮਾਨ ਜਮਾ ਕਰਵਾਇਆ ਜਾ ਰਿਹਾ ਸੀ। ਚੋਣ ਅਧਿਕਾਰੀ ਕੰਮ ਐਸਡੀਐਮ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਬਲਾਕ ਸਮਤੀ ਵੋਟਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਬੀਡੀਪੀਓ ਦਫਤਰ ਵਿਖੇ ਅਤੇ ਜਿਲਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਕਪੂਰਥਲਾ ਵਿਖੇ ਹੋਵੇਗੀ।
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੂਸੋਵਾਲ ਦੇ ਪੋਲਿੰਗ ਬੂਥ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਪਿੰਡ ਮੇਵਾ ਸਿੰਘ ਵਾਲਾ ਵਿਖੇ 93 ਸਾਲਾ ਬਾਪੂ ਸਰਵਨ ਸਿੰਘ, ਪਿੰਡ ਚਾਰਜਪੁਰ ਵਿਖੇ 101 ਸਾਲ ਦੇ ਬਾਪੂ ਗੁਰਬਚਨ ਸਿੰਘ, ਪਿੰਡ ਟਿੱਬਾ ਵਿਖੇ 83 ਸਾਲਾਂ ਬੀਬੀ ਕਰਤਾਰ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕੁੱਲ ਮਿਲਾ ਕੇ ਅੰਦਾਜ਼ਨ 45 ਫੀਸਦੀ ਵੋਟਾਂ ਹੀ ਇਹਨਾਂ ਚੋਣਾਂ ਲਈ ਲੋਕਾਂ ਵੱਲੋਂ ਪਾਈਆਂ ਗਈਆਂ ਜਿਸ ਤੋਂ ਇਹ ਸਾਫ ਜਾਹਿਰ ਹੈ ਪੰਜਾਬ ਦੇ ਲੋਕ ਇਹਨਾਂ ਚੋਣਾਂ ਤੋਂ ਅਤੇ ਪੰਜਾਬ ਅੰਦਰ ਪਿਛਲੇ ਢਾਈ - ਤਿੰਨ ਦਹਾਕਿਆਂ ਤੋਂ ਬਣੀਆਂ ਸਰਕਾਰਾਂ ਦੀ ਕਾਰਗੁਜਾਰੀਆਂ ਤੋਂ ਖੁਸ਼ ਨਹੀਂ ਹਨ। ਲੋਕਾਂ ਨੂੰ ਅਤੇ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਨੂੰ ਇਹ ਕਹਿੰਦੇ ਆਮ ਹੀ ਸੁਣਿਆ ਗਿਆ ਕਿ ਸੂਬੇ ਅੰਦਰ ਜਿਸ ਦੀ ਵੀ ਸਰਕਾਰ ਹੋਵੇ ਉਹ ਆਪਣੀ ਹੀ ਪਾਰਟੀ ਦੇ ਆਗੂ ਤੇ ਵਰਕਰ ਜਿਲਾ ਪ੍ਰੀਸ਼ਦ ਚੇਅਰਮੈਨ, ਮੈਂਬਰ, ਬਲਾਕ ਸੰਮਤੀ ਚੇਅਰਮੈਨ ਤੇ ਮੈਂਬਰਾਂ ਤੋਂ ਇਲਾਵਾ ਸਰਪੰਚ, ਕੌਂਸਲਰ ਅਤੇ ਪ੍ਰਧਾਨ - ਮੇਅਰ ਵੀ ਨਾਮਜਦ ਕਰਨ ਲਵੇ। ਲੋਕਾਂ ਮੰਗ ਕੀਤੀ ਕਿ ਅਜਿਹੀਆਂ ਚੋਣਾਂ ਕਰਵਾਉਣੀਆਂ ਬੰਦ ਕਰਵਾਏ ਤਾਂ ਜੋ ਪੰਜਾਬ ਦੇ ਲੋਕਾਂ ਤੇ ਇਹ ਬੇਲੋੜਾ ਬੋਝ ਪੈਣਾ ਬੰਦ ਹੋ ਸਕੇ।
Previous Post Next Post