ਨੈਸ਼ਨਲ ਹਾਈਵੇਅ ਅਥਾਰਟੀ ਦੀ ਐਸਪੀਐਸ ਕੰਸਟਰਕਸ਼ਨ ਕੰਪਨੀ ਵੱਲੋਂ 50 ਲੋੜਵੰਦ ਸਕੂਲੀ ਬੱਚਿਆਂ ਨੂੰ ਸਾਈਕਲ ਵੰਡੇ

ਸੁਲਤਾਨਪੁਰ ਲੋਧੀ 14 ਦਸੰਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)ਸ਼ਾਹ ਸੁਲਤਾਨ ਕ੍ਰਿਕਟ ਕਲੱਬ ਤੇ ਸਮਾਜ ਸੇਵੀ ਸੰਸਥਾ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਅਕਾਲ ਇੰਟਰਨੈਸ਼ਨਲ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਐਸਪੀਐਸ ਕੰਸਟਰਕਸ਼ਨ ਕੰਪਨੀ ਵੱਲੋਂ 50 ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡਣ ਦੀ ਰਸਮ ਐਸਡੀਐਮ ਸੁਲਤਾਨਪੁਰ ਲੋਧੀ ਵੱਲੋਂ ਨਿਭਾਈ ਗਈ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕੰਪਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੰਪਨੀ ਦੇ ਮੈਨੇਜਰ ਓਂਕਾਰ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਵੱਲੋਂ ਇਹ ਸਮਾਜ ਸੇਵਾ ਦੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝ ਕੇ ਕਾਰਜ ਕੀਤਾ ਹੈ ।ਉਹਨਾਂ ਕਿਹਾ ਕਿ ਸਾਡੀ ਕੰਪਨੀ ਵੱਲੋਂ ਦਿੱਲੀ ਕਟੜਾ ਅੰਮ੍ਰਿਤਸਰ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ ਹੈ ਜੋ ਕਿ ਨੈਸ਼ਨਲ ਹਾਈਵੇਅ ਅਥਾਰਟੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਪਹਿਲਾਂ ਵੀ ਸਾਡੀ ਕੰਪਨੀ ਵੱਲੋਂ ਕੀਤੇ ਜਾਂਦੇ ਹਨ ਜਿੱਥੇ ਉਸ ਖੇਤਰ ਦੀ ਜਰੂਰਤ ਹੋਵੇ। ਉਹਨਾਂ ਦੱਸਿਆ ਕਿ ਸਾਡੇ ਵੱਲੋਂ 100 ਸਾਈਕਲ ਵੰਡੇ ਜਾ ਰਹੇ ਹਨ ਜਿਨਾਂ ਵਿੱਚੋਂ 50 ਸਾਈਕਲ ਜ਼ਿਲਾ ਕਪੂਰਥਲਾ ਤੇ 50 ਸਾਈਕਲ ਜ਼ਿਲਾ ਤਰਨਤਾਰਨ ਵਿੱਚ ਦਿੱਤੇ ਜਾ ਰਹੇ ਹਨ। ਓਕਾਂਰ ਸਿੰਘ ਨੇ ਦੱਸਿਆ ਕਿ ਜੇ ਉਸ ਹਲਕੇ ਵਿੱਚ ਹੋਰ ਵੀ ਜਰੂਰਤ ਹੋਵੇਗੀ ਉਨਾਂ ਨੂੰ ਵੀ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਾਡੀ ਕੰਪਨੀ ਸੀਐਮਆਰ ਵਿੱਚ ਇੱਕ ਪ੍ਰੋਜੈਕਟ ਹੁੰਦਾ ਹੈ ਜੋ ਅਸੀਂ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ। ਇਸ ਮੌਕੇ ਕੰਪਨੀ ਦੇ ਜਤਿੰਦਰ ਠਾਕਰ ਨੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਕਲੱਬ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾ ਰਿਹਾ ਹੈ ਜਿਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੂਬੇ ਤੇ ਦੇਸ਼ ਲਈ ਆਪਣੀ ਖੇਡ ਰਾਹੀਂ ਸੇਵਾ ਕਰਨ ਲਈ ਜੋ ਇਹ ਕਲੱਬ 22 ਸਾਲਾਂ ਤੋਂ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾ ਕੇ ਸਮਾਜ ਸੇਵਾ ਪ੍ਰਤੀ ਯੋਗਦਾਨ ਪਾ ਰਹੀ ਹੈ ਅਜਿਹੇ ਉਦਾਹਰਣ ਮਿਲਣੇ ਬਹੁਤ ਘੱਟ ਹਨ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਆਪਣੇ ਸੰਬੋਧਨ ਵਿੱਚ ਐਸਪੀਐਸ ਕੰਸਟਰਕਸ਼ਨ ਕੰਪਨੀ ਵੱਲੋਂ ਸਕੂਲਾਂ ਦੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡਣ ਤੇ ਬਹੁਤ ਵੱਡਾ ਸਮਾਜ ਸੇਵਾ ਪ੍ਰਤੀ ਫਰਜ ਨਿਭਾਇਆ ਹੈ ਜਿਸ ਨਾਲ ਹੁਣ ਇਹ ਬੱਚੇ ਦੂਰ ਦੁਰਾਡੇ ਪਿੰਡਾਂ ਤੋਂ ਖੁਦ ਸ਼ਹਿਰ ਵਿੱਚ ਸਕੂਲ ਪੜ੍ਹਨ ਲਈ ਸਾਈਕਲ ਤੇ ਆਸਾਨੀ ਨਾਲ ਆ ਜਾ ਸਕਣਗੇ। ਉਹਨਾਂ ਕਿਹਾ ਕਿ ਸਾਡੇ ਵੱਲੋਂ  ਖੇਡਾਂ ਪ੍ਰਤੀ ਤੇ ਇਹਨਾਂ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਵਿੱਚ ਹਰੇਕ ਸਮਾਜ ਸੇਵੀ ਸੰਸਥਾ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ, ਪ੍ਰੈਸ ਸਕੱਤਰ ਨਰੇਸ਼ ਕੋਹਲੀ, ਓੰਕਾਰ ਸਿੰਘ ਮੈਨੇਜਰ ਐਸਪੀਐਸ ਕੰਪਨੀ, ਜਤਿੰਦਰ ਠਾਕੁਰ, ਰੋਹਿਤ ਕੁਮਾਰ, ਦਵਿੰਦਰ ਰਾਣਾ, ਪ੍ਰੋਜੈਕਟ ਡਾਇਰੈਕਟਰ ਰਣਜੀਤ ਸਿੰਘ ਸੈਣੀ, ਯਸ਼ ਥਿੰਦ, ਅਜੇ ਅਸਲਾ, ਦਲਜੀਤ ਸਿੰਘ, ਕਰਨਵੀਰ ਚੌਹਾਨ ,ਵਿਪਲ ਚੌਹਾਨ ਆਦਿ ਵੀ ਹਾਜ਼ਰ ਸਨ।

Post a Comment

Previous Post Next Post