CBI ਵੱਲੋਂ ਪੰਜਾਬ ਪੁਲਿਸ ਦੇ DIG ਅਤੇ ਇਕ ਨਿੱਜੀ ਵਿਅਕਤੀ ਨੂੰ ₹8 ਲੱਖ ਦੀ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ,
ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਕੈਡਰ ਦੇ 2009 ਬੈਚ ਦੇ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ, ਜੋ ਇਸ ਸਮੇਂ ਰੂਪਨਗਰ (ਰੋਪੜ) ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਵਜੋਂ ਤਾਇਨਾਤ ਹੈ, ਨੂੰ ਇੱਕ ਨਿੱਜੀ ਵਿਅਕਤੀ ਸਮੇਤ ₹8 ਲੱਖ ਦੀ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਅਧਿਕਾਰੀ ਉੱਤੇ ਸ਼ਿਕਾਇਤਕਰਤਾ ਤੋਂ ਹਰ ਮਹੀਨੇ ਗੈਰਕਾਨੂੰਨੀ ਰਕਮ ਮੰਗਣ ਦੇ ਦੋਸ਼ ਵੀ ਹਨ।
CBI ਨੇ 16.10.2025 ਨੂੰ ਸਰਕਾਰੀ ਅਧਿਕਾਰੀ ਅਤੇ ਉਸਦੇ ਸਾਥੀ ਵਿਰੁੱਧ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਇਸ ਅਧਿਕਾਰੀ ਨੇ ਸ਼ਿਕਾਇਤਕਰਤਾ ਖ਼ਿਲਾਫ਼ ਦਰਜ ਕੀਤੀ ਗਈ ਇੱਕ FIR “ਸੈਟਲ” ਕਰਨ ਅਤੇ ਉਸਦੇ ਕਾਰੋਬਾਰ ਵਿਰੁੱਧ ਹੋਰ ਕੋਈ ਜ਼ਬਰਦਸਤੀ ਜਾਂ ਨੁਕਸਾਨਦਾਇਕ ਪੁਲਿਸ ਕਾਰਵਾਈ ਨਾ ਕਰਨ ਦੇ ਬਦਲੇ ਵਿੱਚ ਆਪਣੇ ਦਲਾਲ ਰਾਹੀਂ ₹8 ਲੱਖ ਅਤੇ ਹਰ ਮਹੀਨੇ ਰਿਸ਼ਵਤ ਮੰਗੀ ਸੀ।
CBI ਨੇ ਜਾਲ ਬਿਛਾ ਕੇ ਨਿੱਜੀ ਵਿਅਕਤੀ ਨੂੰ ਸੈਕਟਰ 21, ਚੰਡੀਗੜ੍ਹ ਵਿੱਚ ਸ਼ਿਕਾਇਤਕਰਤਾ ਤੋਂ DIG ਦੀ ਥਾਂ ਤੇ ₹8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ। ਕਾਰਵਾਈ ਦੌਰਾਨ ਸਰਕਾਰੀ ਅਧਿਕਾਰੀ ਨਾਲ ਇੱਕ ਕੰਟਰੋਲਡ ਕਾਲ ਵੀ ਕੀਤੀ ਗਈ, ਜਿਸ ਦੌਰਾਨ ਉਸ ਨੇ ਭੁਗਤਾਨ ਦੀ ਪੁਸ਼ਟੀ ਕੀਤੀ ਅਤੇ ਦਲਾਲ ਤੇ ਸ਼ਿਕਾਇਤਕਰਤਾ ਨੂੰ ਆਪਣੇ ਦਫ਼ਤਰ ਆਉਣ ਲਈ ਕਿਹਾ।
ਇਸ ਤੋਂ ਬਾਅਦ CBI ਟੀਮ ਨੇ ਉਸ ਸਰਕਾਰੀ ਅਧਿਕਾਰੀ ਨੂੰ ਉਸਦੇ ਦਫ਼ਤਰ ‘ਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਦੋਵੇਂ ਦੋਸ਼ੀਆਂ ਨੂੰ ਚੰਡੀਗੜ੍ਹ ਵਿੱਚ ਹਿਰਾਸਤ ‘ਚ ਲਿਆ।
CBI ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਧਿਕਾਰੀ ਨਾਲ ਜੁੜੀਆਂ ਵੱਖ-ਵੱਖ ਥਾਵਾਂ ‘ਤੇ ਤਲਾਸ਼ੀਆਂ ਦੌਰਾਨ ਵੱਡੀ ਮਾਤਰਾ ਵਿੱਚ ਨਕਦ ਅਤੇ ਸ਼ੱਕੀ ਸਮੱਗਰੀ ਬਰਾਮਦ ਕੀਤੀ, ਜਿਸ ਵਿੱਚ ਸ਼ਾਮਲ ਹਨ: