ਸੁਲਤਾਨਪੁਰ  ਲੋਧੀ 30 ਅਕਤੂਬਰ, (ਲਾਡੀ, ਦੀਪ ਚੋਧਰੀ,ਉ.ਪੀ.ਚੋਧਰੀ)ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸੱਜਣ ਸਿੰਘ ਚੀਮਾ ਚੇਅਰਮੈਨ ਨੇ ਕਿਹਾ ਹੈ ਕਿ ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਬਣੇ ਲੋਕਾਂ ਦੀ ਪਹਿਲੀ ਪਸੰਦ ਹਨ ਅਤੇ ਉਹਨਾਂ ਦੇ ਮੁਕਾਬਲੇ 'ਚ ਕੋਈ ਵਿਰੋਧੀ ਨਹੀਂ ਟਿਕ ਸਕੇਗਾ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੀ ਆਪਸੀ ਫੁੱਟ ਹੀ ਕਾਂਗਰਸ ਉਮੀਦਵਾਰ ਦੇ ਭਾਰੀ ਪੈ ਰਹੀ ਹੈ। ਅਕਾਲੀ ਦਲ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਹੈ ਇਸ ਮੋਕੇ ਸੱਜਣ ਸਿੰਘ ਚੀਮਾ ਜੀ ਦੇ ਨਾਲ ਡੋਰ ਟੂ ਡੋਰ  ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਨੇ ਗਵਾਹੀ ਭਰ ਦਿੱਤੀ ਹੈ ਕਿ ਹਲਕਾ ਤਰਨਤਾਰਨ ਦੇ ਲੋਕ ਡਟਕੇ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ, ਕਿਉ ਕਿ ਲੋਕ ਮਨ ਬਣਾਈ ਬੈਠੇ ਹਨ, ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੁੜ ਹਲਕੇ ਦੀ ਵਾਗਡੋਰ ਦੇਣ ਲਈ ਤਿਆਰ-ਬਰ-ਤਿਆਰ ਹਨ।
ਇਸ ਮੌਕੇ ਮੀਡੀਆ ਹਲਕਾ ਕੋਆਰਡੀਨੇਟਰ ਜਤਿੰਦਰਜੀਤ ਸਿੰਘ, ਲਵਪ੍ਰੀਤ ਸਿੰਘ ਪੀਏ, ਗੁਰਚਰਨ ਸਿੰਘ ਬਿੱਟੂ ਮਰਫੈਡ ਚੇਅਰਮੈਨ, ਬਲਦੇਵ ਸਿੰਘ ਫੱਤੋਂਵਾਲ ,ਜੋਗਿੰਦਰ ਸਿੰਘ ਸਰਪੰਚ, ਮੇਜਰ ਸਿੰਘ ਜੈਨਪੁਰ ਸਰਪੰਚ ,ਮਨਜੀਤ ਸਿੰਘ ,ਜਸਪਾਲ ਸਿੰਘ ਨਰਿੰਦਰ ਸਿੰਘ ਆਦਿ ਹਾਜ਼ਰ ਸਨ

Tags
ਤਰਨਤਾਰਨ