ਸੁਲਤਾਨਪੁਰ ਲੋਧੀ 15ਅਕਤੂਬਰ( ਲਾਡੀ,ਦੀਪ ਚੋਧਰੀ,ਉ,ਪੀ,ਚੋਧਰੀ)ਪ੍ਰਭਾਤਫੇਰੀ ਮਾਤਾ ਤ੍ਰਿਪਤਾ ਜੀ ਮੁਹੱਲਾ ਪ੍ਰੇਮਪੁਰਾ ਸੁਸਾਇਟੀ ਵੱਲੋਂ 14ਅਕਤੂਬਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧ ਵਿੱਚ ਰੋਜ਼ਾਨਾ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਪ੍ਰਭਾਤ ਫੇਰੀਆਂ ਤਿੰਨ ਨਵੰਬਰ ਤੱਕ ਚੱਲਣਗੀਆਂ ਇਸ ਸਬੰਧ ਵਿੱਚ ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪ੍ਰਭਾਤ ਫੇਰੀ ਮਾਤਾ ਤ੍ਰਿਪਤਾ ਜੀ ਮੁਹੱਲਾ ਪ੍ਰੇਮਪੁਰਾ ਸੁਸਾਇਟੀ ਵੱਲੋਂ 14 ਅਕਤੂਬਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਚ 3 ਨਵੰਬਰ ਤਕ ਜਾਰੀ ਰਹਿਣਗੀਆਂ ਉਹਨਾਂ ਦੱਸਿਆ ਕਿ ਪਹਿਲੇ ਦਿਨ ਬਰਬਾਦ ਫੇਰੀ ਗੁਰਦੁਆਰਾ ਸਿੰਘ ਸਭਾ ਪ੍ਰੇਮਪੁਰਾ ਮਹੱਲੇ ਤੋਂ ਚੱਲ ਕੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਉਨਾਂ ਦੱਸਿਆ ਕਿ ਦੂਸਰੇ ਦਿਨ ਪਿੰਡ ਸੁਲਤਾਨਪੁਰ ਰੂਲਰ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਪ੍ਰਭਾਤ ਫੇਰੀ ਬਲਵਿੰਦਰ ਸਿੰਘ ਲਾਡੀ ਚੇਅਰਮੈਨ ਪ੍ਰੈਸ ਕਲੱਬ ,ਭਜਨ ਸਿੰਘ ਅਤੇ ਅਸ਼ਵਨੀ ਕੁਮਾਰ ਦੇ ਘਰਾਂ ਵਿੱਚ ਪਹੁੰਚੀ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਬਾਬਾ ਸਰਬਜੀਤ ਸਿੰਘ ਵੱਲੋਂ ਕੀਰਤਨ ਕਰਕੇ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵਿਆਖਿਆ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ
byB11 NEWS
-
0