ਸੁਲਤਾਨਪੁਰ ਲੋਧੀ 24 ਅਕਤੂਬਰ( ਲਾਡੀ ਦੀਪ ਚੌਧਰੀ ਓਪੀ ਚੌਧਰੀ) ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ556ਵੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਲੋਕਲ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾ ਭਾਰ ਹੈ। ਸ਼ਹਿਰ ਵਿੱਚ ਸੜਕਾਂ ਪੱਟੀਆਂ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ 550 ਸਾਲਾਂ ਸ਼ਤਾਬਦੀ ਸਮਾਗਮ ਦੌਰਾਨ ਸੰਗਤਾਂ ਦੇ ਸਹਿਯੋਗ ਦੇ ਲਈ ਕਾਰ ਪਾਰਕਿੰਗ ਲਈ ਬੇਸਮੈਂਟ ਅੰਡਰ ਗਰਾਉਂਡ ਜੋ ਬਣਾਈਆਂ ਗਈਆਂ ਸਨ ਉਹਨਾਂ ਦੀ ਸਫਾਈ ਨੂੰ ਲੈ ਕੇ ਸੰਗਤਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਸਾਹਮਣੇ ਬਣੀ ਕਾਰ ਪਾਰਕਿੰਗ ਅੰਡਰ ਗਰਾਊਂਡ ਬੇਸਮੈਂਟ ਦੀ ਹਾਲਾਤ ਬਹੁਤ ਹੀ ਮਾੜੇ ਹਨ ਅੰਦਰ ਗੰਦਗੀ ਅਤੇ ਦੋ ਦੋ ਢਾਈ ਢਾਈ ਫੁੱਟ ਗੰਦਾ ਪਾਣੀ ਖੜਾ ਹੈ ਇਸ ਸੰਬੰਧ ਵਿੱਚ ਕਾਮਰੇਡ ਬਲਦੇਵ ਸਿੰਘ ਸੀਨੀਅਰ ਉਪ ਪ੍ਰਧਾਨ ਭਾਰਤੀ ਨਿਰਮਾਣ ਮਜ਼ਦੂਰ ਯੂਨੀਅਨ ਨੇ ਕਿਹਾ ਹੈ ਕਿ ਸ਼ਤਾਬਦੀ ਸਮਾਗਮ ਦੌਰਾਨ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਬੇਸਮੈਂਟ ਵਿੱਚ ਕਾਰ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਵਿੱਚ ਸਫਾਈ ਨਾ ਹੋਣ ਕਰਕੇ ਪਾਣੀ ਅਤੇ ਗੰਦਗੀ ਦੇ ਅੰਬਾਰ ਲੱਗੇ ਹੋਏ ਹਨ ਉਹਨਾਂ ਨੇ ਗੁਰਦੁਆਰਾ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਗੁਰ ਪੂਰਬ ਤੋਂ ਪਹਿਲਾਂ ਪਹਿਲਾਂ ਇਹਦੀ ਸਫਾਈ ਕਰਾ ਕੇ ਸੰਗਤਾਂ ਦੇ ਸਹੂਲਤ ਵਾਸਤੇ ਇਹਨੂੰ ਖੋਲਿਆ ਜਾਵੇ
ਇਸ ਸਬੰਧ ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਮੈਂ ਆਪਣੇ ਸਫਾਈ ਕਰਮਚਾਰੀਆਂ ਦੀ ਡਿਊਟੀ ਲਾ ਦੀਤੀ ਗਈ ਹੈ ਕਿ ਗੁਰਦੁਆਰਾ ਸ਼੍ਰੀ ਸ੍ਰੀ ਹੱਟ ਸਾਹਿਬ ਦੇ ਸਾਹਮਣੇ ਜੋ ਬੇਸਮੈਂਟ ਦੇ ਅੰਦਰ ਗੰਦਗੀ ਅਤੇ ਪਾਣੀ ਖੜਾ ਹੈ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤੇ ਉਹਨੂੰ ਸਾਫ ਸੁਥਰਾ ਕਰਕੇ ਸੰਗਤਾਂ ਦੀ ਕਾਰ ਪਾਰਕਿੰਗ ਵਾਸਤੇ ਪ੍ਰਬੰਧ ਕੀਤੇ ਜਾਣ । ਉਹਨਾਂ ਨੇ ਕਿਹਾ ਹੈ ਕਿ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਸਾਰੇ ਹੀ ਸਫਾਈ ਪ੍ਰਬੰਧ ਕੀਤੇ ਜਾਣਗੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ।