ਲਾਡੀ ਭੁੱਲਰ ਸਟੇਟ ਐਵਾਰਡ ਨਾਲ ਹੋਏ ਸਨਮਾਨਿਤ

ਸੁਲਤਾਨਪੁਰ ਲੋਧੀ 29 ਅਕਤੂਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਪੰਜਾਬੀ ਸਾਹਿਤ ਦੇ ਖੇਤਰ 'ਚ ਆਪਣੀਆਂ ਕਹਾਣੀਆਂ, ਕਵਿਤਾਵਾਂ,ਰਚਨਾਵਾਂ, ਲਘੂ ਫਿਲਮਾਂ ਲਿਖਣ, ਪੰਜਾਬੀ ਵਿਰਾਸਤੀ ਕਾਇਦਾ ਤੇ ਕਿਤਾਬਾਂ ਰਾਹੀਂ ਪੰਜਾਬੀ ਸਾਹਿਤ 'ਚ  ਵਡਮੁੱਲਾ ਯੋਗਦਾਨ ਪਾਉਣ ਲਈ ਲਾਡੀ ਸੁਖਜਿੰਦਰ ਕੌਰ ਭੁੱਲਰ ਨੂੰ ਇੰਡਕ ਆਰਟ ਵੈਲਫੇਅਰ ਕੌਂਸਲ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ 18ਵੇਂ ਸਟੇਟ ਐਵਾਰਡ -2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਾਡੀ ਭੁੱਲਰ ਨੇ ਦੱਸਿਆ ਕਿ ਸਾਹਿਤਕਾਰਾਂ ਗਾਇਕਾਂ ਲੇਖਕਾਂ ਗੀਤਕਾਰਾਂ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਨੂੰ ਆਪਣੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰੋ ਭੋਲਾ ਯਮਲਾ ਡਾਇਰੈਕਟਰ, ਇਕਬਾਲ ਸਿੰਘ ਸਹੋਤਾ ਕੌਮੀ ਪ੍ਰਧਾਨ ਸਹਿਤ ਸੈਲ ਦੀ ਰਹਿਨੁਮਾਈ ਇੰਡਕ ਆਰਟ ਵੈਲਫੇਅਰ ਕੌਂਸਲ ਵੱਲੋਂ ਹਰ ਸਾਲ ਇਹ ਸਮਾਗਮ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਾਰ ਕਮੇਡੀਅਨ ਦੇ ਮਸ਼ਹੂਰ ਕਲਾਕਾਰ ਘੁੱਲੇ ਸ਼ਾਹ  ਅਤੇ ਸੰਸਥਾ ਦੇ ਡਾਇਰੈਕਟਰ ਪ੍ਰੋ. ਭੋਲਾ ਯਮਲਾ, ਇਕਬਾਲ ਸਹੋਤਾ ਨੇ ਸਾਹਿਤਕ ਸਟੇਟ ਐਵਾਰਡ ਲਾਡੀ ਭੁੱਲਰ ਦੀ ਝੋਲੀ ਪਾ ਕੇ ਮਾਣ ਬਖਸ਼ਿਆ ਹੈ। ਇਸ ਸਮੇਂ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ, ਗੁਰਚਰਨ ਕੌਰ ਕੋਚਰ, ਗੁਰਬਾਜ ਗਿੱਲ, ਸਤਨਾਮ ਸਿੰਘ ਮੱਟੂ, ਜ਼ਿਲਾ ਪ੍ਰਧਾਨ ਹਰੀਸ਼ ਹਰਫ ਸਮਾਜ ਸੇਵੀ, ਭਗਵਾਨ ਦਾਸ ਗੁਪਤਾ, ਸ਼ਿਵ ਦਰਦੀ, ਆਦਿ ਵੀ ਹਾਜ਼ਰ ਸਨ।
Previous Post Next Post