ਸੁਲਤਾਨਪੁਰ ਲੋਧੀ, 21 ਸਤੰਬਰ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਬਾਊਪੁਰ ਮੰਡ ਇਲਾਕੇ ਵਿੱਚ ਆਏ ਹੜ੍ਹ ਦੌਰਾਨ ਜਿਹੜਾ ਪਹਿਲਾਂ ਆਰਜ਼ੀ ਬੰਨ੍ਹ ਟੁਟ ਗਿਆ ਸੀ, ਉਸ ਬੰਨ੍ਹ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਹੈ। ਇਸ ਆਰਜੀ ਬੰਨ੍ਹ ਵਿੱਚ ਲੰਘੀ 10 ਅਗਸਤ ਦੀ ਰਾਤ ਨੂੰ ਪਾੜ ਪੈ ਗਿਆ ਸੀ, ਜਿਸ ਨਾਲ ਦਰਿਆ ਬਿਆਸ ਦਾ ਪਾਣੀ ਬਾਊਪੁਰ ਮੰਡ ਇਲਾਕੇ ਵਿੱਚ ਭਰ ਗਿਆ ਸੀ। ਜਿਸ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਸੀ। ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਜ ਵੀ ਸੇਵਾ ਦੇ ਕਾਰਜ ਜਾਰੀ ਰਹੇ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਅੱਜ 15 ਤੋਂ ਵੱਧ ਟ੍ਰੈਕਟਰਾਂ ਨੇ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਲੇ-ਦੁਆਲੇ ਦੇ ਖੇਤਾਂ ਵਿੱਚੋ ਮਿੱਟੀ ਕਰਾਹਿਆਂ ਨਾਲ ਇੱਕਠੀ ਕਰਕੇ ਬੰਨ੍ਹ ਤੱਕ ਪਹੁੰਚਾਈ। ਇੱਥੇ ਵੀ ਇੱਕ ਵੱਡੀ ਐਕਸਾਵੇਟਰ ਮਸ਼ੀਨ ਵੀ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਸੀ।
ਬਾਊਪੁਰ ਮੰਡ ਇਲਾਕੇ ਵਿੱਚ ਪਿੰਡ ਰਾਮਗੜ੍ਹ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ਤੋਂ 10 ਨੌਜਵਾਨ ਟ੍ਰੈਕਟਰ ਅਤੇ ਡੀਜ਼ਲ ਲੈਕੇ ਆਏ ਹਨ ਤਾਂ ਜੋ ਹੜ੍ਹ ਪੀੜਤਾਂ ਦੇ ਖੇਤ ਮੁੜ ਵਾਹੀਯੋਗ ਬਣਾਏ ਜਾ ਸਕਣ। ਇੰਨ੍ਹਾਂ ਨੌਜਵਾਨਾਂ ਵਿੱਚ ਸ਼ਾਮਿਲ ਮਨਜੀਤ ਸਿੰਘ ਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ ਦੋ ਟਰਾਲੀਆਂ ਪਸ਼ੂਆਂ ਦੇ ਲਈ ਅਚਾਰ ਦੀਆਂ ਵੀ ਨਾਲ ਲੈਕੇ ਆਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਬਾਬਾ ਜੀ ਦੇ ਹੋਕੇ ਤੇ 10 ਜਣਿਆਂ ਦੀ ਟੀਮ ਪੂਰੀ ਇੱਕਜੁਟਤਾ ਨਾਲ ਹੜ੍ਹ ਪੀੜਤ ਇਲਾਕਿਆਂ ਵਿੱਚ ਕੰਮ ਕਰਨ ਲਈ ਆਈ ਹੋਈ ਹੈ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਦੋ ਦਿਨ ਇੱਥੇ ਰੁਕਣਗੇ ਅਤੇ ਬਾਅਦ ਵਿੱਚ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਲਈ ਆਉਣਗੇ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੌਜਵਾਨਾਂ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਸ ਬੰਨ੍ਹ ਨੂੰ ਬੰਨਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਤਾਕਤ ਹੁੰਦੀ ਹੈ। ਜਿਸਨੂੰ ਸਿਰਫ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਉਹਨਾਂ ਦੱਸਿਆ ਕਿ ਸਾਲ 2019 ਤੇ 2023 ਦੌਰਾਨ ਆਏ ਹੜ੍ਹਾਂ ਦੌਰਾਨ ਵੀ ਰਿਕਾਰਡ ਸਮੇਂ ਵਿੱਚ ਬੰਨ੍ਹੇ ਗਏ ਬੰਨ੍ਹ ਵਿੱਚ ਵੀ ਵੱਡਾ ਯੋਗਦਾਨ ਨੌਜਵਾਨੀ ਦਾ ਸੀ। ਉਹਨਾਂ ਕਿਹਾ ਕਿ ਨੌਜਵਾਨੀ ਤਾਕਤ ਹੜ੍ਹਾਂ ਨਾਲ ਤਬਾਹ ਹੋ ਚੁੱਕੇ ਪੰਜਾਬ ਨੂੰ ਮੁੜ ਪੈਰਾ ਸਿਰ ਖੜਾ ਕਰਨ ਦੇ ਸਮਰੱਥ ਹੈ।