ਸੁਲਤਾਨਪੁਰ ਲੋਧੀ 16ਆਗਸਤ( ਲਾਡੀ,ਦੀਪ ਚੌਧਰੀ,ੳ ਪੀ ਚੌਧਰੀ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਭਾਰਾਮਲ ਮੰਦਰ ਸੁਲਤਾਨਪੁਰ ਲੋਧੀ ਕਪੂਰਥਲਾ ਦੁਆਰਾ ਸ਼੍ਰੀ ਭਾਰਾਮਲ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਅਧਿਆਤਮਿਕ ਪ੍ਰਵਚਨਾ ਅਤੇ ਭਜਨ ਸੰਕੀਰਤਨ ਦੇ ਆਨੰਦਮਈ ਵਾਤਾਵਰਣ ਨਾਲ ਭਰਿਆ ਹੋਇਆ ।ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਰਾਧਿਕਾ ਭਾਰਤੀ ਜੀ ਆਪਣੀ ਪੂਰੀ ਭਜਨ ਮੰਡਲੀ ਦੇ ਨਾਲ ਪਹੁੰਚੇ। ਸਾਧਵੀ ਜੀ ਨੇ ਕਿਹਾ ਕਿ ਕੰਸ ਦੇ ਅੱਤਿਆਚਾਰਾਂ ਤੋਂ ਧਰਤੀ ਨੂੰ ਮੁਕਤ ਕਰਵਾਉਣ ਲਈ ਭਗਵਾਨ ਵਿਸ਼ਨੂ ਨੇ ਦੁਆਪਰ ਯੁਗ ਵਿੱਚ ਭਾਦੋ ਦੇ ਮਹੀਨੇ ਦੀ ਅਸ਼ਟਮੀ ਤਿਥੀ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਚ ਅਵਤਾਰ ਧਾਰਨ ਕੀਤਾ ।ਭਗਵਾਨ ਕ੍ਰਿਸ਼ਨ ਦੇ ਭਗਤ ਇਸ ਦਿਨ ਨੂੰ ਬਹੁਤ ਭਗਤੀ ਤੇ ਸ਼ਰਧਾ ਦੇ ਨਾਲ ਮਨਾਉਂਦੇ ਹਨ। ਇਸ਼ ਦਿਨ ਨੂੰ ਪ੍ਰੇਮ ਤੇ ਧਾਰਮਿਕਤਾ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਦਾ ਜੀਵਨ ਸਾਨੂੰ ਸਭ ਨੂੰ ਧਰਮ ,ਕਰਮ ਅਤੇ ਭਗਤੀ ਦੇ ਅਧਾਰ ਤੇ ਜੀਵਨ ਜੀਣ ਦੀ ਕਲਾ ਦੱਸਦਾ ਹੈ। ਇਥੇ ਧਰਮ ਤੇ ਕਰਮ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਹ ਤਾਂ ਯਾਦ ਰੱਖ ਲੈਂਦੇ ਨੇ ਕਿ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਦੇ ਮਾਧਿਅਮ ਨਾਲ ਇਹ ਵੀ ਕਿਹਾ ਹੈ ਕਿ ਯੁੱਧ ਵੀ ਕਰ ਨਾਲ ਨਾਲ ਸਿਮਰਨ ਵੀ ਕਰ ਭਾਵ ਕਰਮ ਕਰ ਪਰ ਧਰਮ ਦੇ ਨਾਲ ਜੁੜ ਕੇ ਕਿਉਂਕਿ ਬਿਨਾਂ ਧਰਮ ਦੇ ਨਾਲ ਜੁੜਿਆ ਇਨਸਾਨ ਵਿਵੇਕ ਹੀਨ ਹੋ ਜਾਂਦਾ ਹੈ ਅਤੇ ਆਪਣੇ ਵਿਨਾਸ਼ ਦੇ ਨਾਲ ਭਰੇ ਹੋਏ ਕਰਮ ਨੂੰ ਵੀ ਸਹੀ ਸਮਝਣ ਲੱਗ ਜਾਂਦਾ ਹੈ ਪਰ ਪ੍ਰਸ਼ਨ ਇਹ ਵੀ ਖੜਾ ਹੁੰਦਾ ਹੈ ਧਰਮ ਹੈ ਕੀ? ਕੇਵਲ ਮਾਤਰ ਸ਼ਬਦਾਂ ਦੇ ਨਾਲ ਪਰਮਾਤਮਾ ਦੇ ਨਾਮ ਦਾ ਉਚਾਰਨ ਧਰਮ ਨਹੀਂ ਬਲਕਿ ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਉਸਦਾ ਦਰਸ਼ਨ ਆਪਣੇ ਅੰਦਰ ਦਿਬ ਦ੍ਰਿਸ਼ਟੀ ਦੁਆਰਾ ਕਰਨਾ ਹੀ ਧਰਮ ਹੈ ।ਇਹ ਦਿਬ ਦ੍ਰਿਸ਼ਟੀ ਸਮੇਂ ਦੇ ਪੂਰਨ ਬ੍ਰਹਮ ਗਿਆਨੀ ਸਤਿਗੁਰੂ ਪ੍ਰਦਾਨ ਕਰਦੇ ਹਨ ਤੇ ਅੰਦਰੋਂ ਪਰਮਾਤਮਾ ਨਾਲ ਜੁੜ ਕੇ ਵਿਅਕਤੀ ਆਪਣੇ ਜੀਵਨ ਦੇ ਬਾਰੇ ਸੰਘਰਸ਼ਾਂ ਨੂੰ ਲੜ ਸਕਦਾ ਹੈ ਤੇ ਉਹਨਾਂ ਤੋਂ ਜਿੱਤ ਵੀ ਪ੍ਰਾਪਤ ਕਰ ਸਕਦਾ ਹੈ ਇਹੀ ਹੈ ਸ੍ਰੀ ਕ੍ਰਿਸ਼ਨ ਜੀ ਦੀ ਧਰਮ ਯੁਗਤ ਹੋ ਕੇ ਕਰਮ ਕਰਨ ਦੀ ਕਲਾ। ਭਜਨ ਮੰਡਲੀ ਦੁਆਰਾ ਗਾਇਨ ਕੀਤੇ ਗਏ ਭਜਨਾ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਤੇ ਦਿਨੇਸ਼ ਧੀਰ,ਕਨਵ ਧੀਰ,ਕਰਨ ਧੀਰ ਅਤੇ ਮੰਦਿਰ ਕਮੇਟੀ ਮੈਂਬਰਾਂ ਸਮੇਤ ਸੰਸਥਾਨ ਦੇ ਕਪੂਰਥਲਾ ਸ਼ਾਖਾ ਦੇ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਸੱਜਣ ਸਿੰਘ ਚੀਮਾ, ਰਾਣਾ ਗੁਰਜੀਤ ਸਿੰਘ MLA ਕਪੂਰਥਲਾ ,ਨਵਤੇਜ ਸਿੰਘ ਚੀਮਾ ਸਾਬਕਾ MLA ਸੁਲਤਾਨਪੁਰ ਲੋਧੀ,ਡੀਐਸਪੀ ਹਰਗੁਰਦੇਵ ਸਿੰਘ , ਨਵਨੀਤ ਸਿੰਘ ਚੀਮਾ,ਅਸ਼ੋਕ ਮੋਗਲਾ ਕੌਂਸਲਰ, ਕੌਂਸਲਰ ਤੇਜਵੰਤ ਸਿੰਘ,ਜਗਪਾਲ ਸਿੰਘ ਚੀਮਾ,ਮੋਨੂੰ ਭੰਡਾਰੀ,ਬਲਜਿੰਦਰ ਸਿੰਘ,ਦੇਵ ਮੋਹਨ ਪੂਰੀ, ਈਸ਼ ਧੀਰ,ਜਸਕਰਨ ਸਿੰਘ ਚੀਮਾ,ਮਾਧਵ ਗੁਪਤਾ, ਅਤੇ ਜੈਪਾਲ ਅਰੋੜਾ,ਕਸ਼ਮੀਰ ਸੋਨੂੰ,ਕੁਲਬੀਰ ਮੀਰਾ,ਚਰਨਜੀਤ ਸ਼ਰਮਾ,ਵਰਿੰਦਰ ਸਲਪੋਨਾ, ਲਖਵਿੰਦਰ ਸਿੰਘ ਬੱਬੂ ਜੀ, ਮੋਨੂੰ ਅਰੋੜਾ, ਗੁਰਪ੍ਰੀਤ ਸਿੰਘ, ਕੁਲਦੀਪ ਸ਼ਰਮਾ,ਜਤਿੰਦਰ ਥਿੰਦ, ਆਦਿ ਦਰਬਾਰਾ ਸਿੰਘ,ਸਤਨਾਮ ਸਿੰਘ,ਰਾਜੀਵ ਧੀਰ ਅਤੇ ਟੀਮ,ਜੁਗਲ ਕਿਸ਼ੋਰ ਸ਼ਰਮਾ,ਹਾਜ਼ਰ ਸਨ, ਸਾਰੇ ਮਹਿਮਾਨਾਂ ਨੂੰ ਮੰਦਿਰ ਕਮੇਟੀ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।