ਮਾਸਟਰ ਅਜੀਤ ਸਿੰਘ (ਸੇਵਾ ਮੁਕਤ ਅਧਿਆਪਕ) ਦੇ ਨਾਵਲ 'ਸੱਚ ਦਾ ਸ਼ੀਸ਼ਾ" ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਰਿਲੀਜ਼ ਕਰਦੇ ਹੋਏ ਨਾਲ ਡਾ.ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਾਰ ਸਿੰਘ ਚੰਦੀ ਜਨਰਲ ਸਕੱਤਰ,ਐਡਵੋਕੇਟ ਰਾਜਿੰਦਰ ਰਾਣਾ,

ਸੁਲਤਾਨਪੁਰ ਲੋਧੀ 3 ਅਗਸਤ  (ਲਾਡੀ ,ਦੀਪਚੌਧਰੀ,ੳ.ਪੀ ਚੌਧਰੀ)ਸਹਿਤ ਸਭਾ ਵੱਲੋਂ ਨਿਰਮਲ ਕੁਟੀਆ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਅਜੀਤ ਸਿੰਘ (ਸੇਵਾ ਮੁਕਤ ਅਧਿਆਪਕ) ਜੀ ਦੇ ਨਾਵਲ 'ਸੱਚ ਦਾ ਸ਼ੀਸ਼ਾ" ਦੀ ਘੁੰਡ ਚੁਕਾਈ ਸਮਾਗਮ ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਅਤੇ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਅਡਵਾਈਜ਼ਰ ਸਾਹਿਤ ਸਭਾ ਦੀ ਪ੍ਰਧਾਨਗੀ ਹੇਠ  ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਮੈਂਬਰ ਪਾਰਲੀਮੈਂਟ ਅਤੇ ਉੱਘੇ ਵਾਤਾਵਰਣ ਪ੍ਰੇਮੀ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਮੁਖਤਾਰ ਸਿੰਘ ਚੰਦੀ ਜੀ ਜਨਰਲ ਸਕੱਤਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਉੱਘੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਗਾਣਾ ਗਾ ਕੇ ਸਰੋਤਿਆਂ ਨੂੰ ਅਪੀਲ ਕੀਤੀ। ਮਾਸਟਰ ਦੇਸ ਰਾਜ ਸਾਬਕਾ ਡੀਪੀਓਨੇ 'ਪੁੱਤਰ ਹੱਟਾਂ ਤੇ ਨਹੀਂ ਵਿਕਦੇ", ਸੁਖਜਿੰਦਰ ਲਾਡੀ ਨੇ 'ਰੁੱਖ, ਪਾਣੀ ਅਤੇ ਧੀਆਂ" ਨੂੰ ਬਚਾਉਣ ਲਈ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੇਕਰ ਹੁਣ ਵੀ ਅਸੀਂ ਪਾਣੀਆਂ ਅਤੇ ਵਾਤਾਵਰਨ ਦੇ ਮੁੱਦੇ ਤੇ ਗੰਭੀਰਤਾ ਨਹੀਂ ਵਿਖਾਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜਲਦੀ ਖਤਮ ਹੋ ਜਾਣਗੀਆਂ। ਉਹਨਾਂ ਗੁਰਬਾਣੀ ਦੀਆਂ ਪੰਕਤੀਆਂ 'ਪਾਵਨ ਪਿਤਾ ਮਾਤਾ ਧਰਤਿ ਮਹਤੁ" ਦੇ ਅਰਥਾਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਬੇਸ਼ੱਕ ਅੱਜ ਅਸੀਂ ਨਵੇਂ ਤੇ ਡਿਜ਼ੀਟਲ ਸਮਾਜ ਵਿਚ ਪ੍ਰਵੇਸ਼ ਕਰ ਗਏ ਹਾਂ ਪਰ ਜੋਂ ਗੁਰੂ ਨਾਨਕ ਦੇਵ ਜੀ ਨੇ ਪਾਣੀ, ਵਾਤਵਾਰਨ ਅਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਦੇਕੇ ਗਏ ਸਨ ਅੱਜ ਅਸੀਂ ਉਸਦੇ ਉਲਟ ਚਲ ਰਹੇ ਹਾਂ ਅਤੇ ਪਾਣੀਆਂ ਨੂੰ ਗੰਧਲਾ ਅਤੇ ਵਾਤਾਵਰਨ ਨੂੰ ਪਲੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਰਹੇ ਹਾਂ।
ਇਸ ਮੌਕੇ ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਐਡਵੋਕੇਟ ਰਾਜਿੰਦਰ ਸਿੰਘ ਰਾਣਾ ਅਡਵਾਈਜ਼ਰ ਸਾਹਿਤ ਸਭਾ, ਮੁਖਤਾਰ ਸਿੰਘ ਚੰਦੀ ਜਨਰਲ ਸਕੱਤਰ ਸਾਹਿਤ ਸਭਾ,ਮਾਸਟਰ ਦੇਸ ਰਾਜ, ਉੱਘੇ ਗਾਇਕ ਬਲਵੀਰ ਸ਼ੇਰਪੁਰੀ, ਬਾਲ ਕਿਸ਼ਨ ਕਾਂਗੜਾ (ਹਿਮਾਚਲ ਪ੍ਰਦੇਸ਼), ਤੇਜਵੰਤ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੇਂਟ ਟਰੱਸਟ,ਸੁਖਜਿੰਦਰ ਲਾਡੀ, ਅਜੇ ਸ਼ਰਮਾ ਸਾਹਿਤਯ ਸਿਲਸਿਲਾ ਪਬੀਕੇਸ਼ਨਜ਼ ਜਲੰਧਰ, ਉੱਤਮ ਸਿੰਘ ਕਾਂਗੜਾ, ਮਸਤ ਰਾਮ (ਹਿਮਾਚਲ ਪ੍ਰਦੇਸ਼), ਆਦਿ ਨੇ ਮਾਸਟਰ ਅਜੀਤ ਸਿੰਘ (ਸੇਵਾ ਮੁਕਤ ਅਧਿਆਪਕ) ਦੇ ਨਾਵਲ 'ਸੱਚ ਦਾ ਸ਼ੀਸ਼ਾ" ਦੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਹਨਾਂ ਦੇ ਪਹਿਲੇ 'ਔਖੇ ਰਾਹ ਸਾਬਤ ਕਦਮ" ਕਹਾਣੀ ਸੰਗ੍ਰਹਿ, 'ਵੰਨ ਸੁਵੰਨ ਕਹਾਣੀ ਸੰਗ੍ਰਹਿ, 'ਰਾਹਾਂ ਦੇ ਰੰਗ" ਵਾਰਤਿਕ ਪੁਸਤਕ, 'ਦੀਸ਼ੋ ਭਾਬੀ" ਨਾਵਲ, ਦੇ ਬਾਰੇ ਵਿੱਚ ਵੀ ਚਾਨਣਾ ਪਾਉਂਦਿਆਂ ਮੁਬਾਰਕਬਾਦ ਦਿੱਤੀਆਂ। ਇਸ ਮੌਕੇ ਹਰਵਿੰਦਰ ਸਿੰਘ ਧੰਜੂ, ਇਕਬਾਲ ਸਿੰਘ, ਹਰਜਿੰਦਰ ਕੌਰ, ਹਰੀ ਸਿੰਘ ਥਿੰਦ, ਕੁਲਵਿੰਦਰ ਕੌਰ ਰਾਣੀ, ਕੁਲਵਿੰਦਰ ਕੌਰ, ਮਾਸਟਰ ਦਲੀਪ ਸਿੰਘ ਗਿੱਦੜ ਪਿੰਡੀ, ਇੰਸ.ਬਲਦੇਵ ਕ੍ਰਿਸ਼ਨ ਮਾਹਿਲਪੁਰ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਮੈਡਮ ਸੁਖਜੀਤ ਕੌਰ, ਗੋਪਾਲ ਸਿੰਘ, ਲਾਇਨ ਗੁਰਮੀਤ ਸਿੰਘ 20-24-25, ਐਨ ਐਸ ਢਿੱਲੋਂ , ਜਗਜੀਤ ਸਿੰਘ ਥਿੰਦ ਸੀਨੀਅਰ ਲਾਇਨ ਲੀਡਰ, ਲਾਇਨ ਕਸ਼ਮੀਰ ਸਿੰਘ 2025-2026, ਲਾਇਨ ਬਲਜਿੰਦਰ ਸਿੰਘ, ਲਾਇਨ ਦਲਜੀਤ ਸਿੰਘ, ਲਾਇਨ ਪਰਵਿੰਦਰ ਸਿੰਘ,ਮੁਨਸ਼ਾ ਸਿੰਘ ਅਭੀ, ਹੀਰਾ ਸਿੰਘ, ਮੁਕੰਦ ਸਿੰਘ, ਮਾਸਟਰ ਕਰਨੈਲ ਸਿੰਘ, ਬਲਵਿੰਦਰ ਸਿੰਘ ਲਾਡੀ, ਡਾ ਪਰਮਜੀਤ ਸਿੰਘ ਡਡਵਿੰਡੀ, ਆਦਿ ਵੀ ਹਾਜ਼ਰ ਸਨ।
Previous Post Next Post