ਬਸਪਾ ਅੰਬੇਡਕਰ ਵਲੋਂ ਬਲਵੰਤ ਸਿੰਘ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਸੰਵਿਧਾਨ ਦੇ ਨਿਰਮਾਤਾ ਬਾਬਾ ਡਾ ਭੀਮ ਰਾਓ ਅੰਬੇਦਕਰ ਦਾ 130 ਵੇਂ ਜਨਮ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਬਲਵੰਤ ਸਿੰਘ ਸੁਲਤਾਨਪੁਰੀ ਸੂਬਾ ਆਗੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਚੌਕ ਚੇਲਿਆਂ, ਸਦਰ ਬਾਜ਼ਾਰ, ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ ਅਤੇ ਮੁਹੱਲਾ ਸੈਯਦਾਂ ਤੋਂ ਹੁੰਦੀ ਹੋਈ ਆਰੀਆ ਸਮਾਜ ਚੌਕ ਪੁੱਜੀ ਜਿੱਥੇ ਅੱਜ ਹੀ ਸਥਾਪਤ ਕੀਤੇ ਗਏ ਡਾ ਭੀਮ ਰਾਓ ਅੰਬੇਡਕਰ ਦੇ ਆਦਮਕੱਦ ਬੁੱਤ ਤੇ ਫੁੱਲਾਂ ਦੇ ਹਾਰ ਪਾਏ ਗਏ। ਇਸ ਮੌਕੇ ਸੁਲਤਾਨਪੁਰੀ ਅਤੇ ਬਸਪਾ ਅੰਬੇਡਕਰ ਦੇ ਸਮੂਹ ਵਰਕਰਾਂ ਨੇ ਐਸਡੀਐਮ ਸੁਲਤਾਨਪੁਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਥੇ ਡਾ ਅੰਬੇਦਕਰ ਦੇ ਆਦਮ ਕੱਦ ਬੁੱਤ ਦੀ ਸਥਾਪਨਾ ਕਰਵਾਈ। ਇਸ ਮੌਕੇ ਸੁਲਤਾਨਪੁਰੀ ਨੇ ਕਿਹਾ ਮੋਦੀ ਸਰਕਾਰ ਭਾਰਤ ਦੇ ਸਵਿੰਧਾਨ ਦੇ ਖਿਲਾਫ ਕੰਮ ਕਰ ਰਹੀ ਹੈ। ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ
byB11 NEWS
-
0